ਰਾਊਂਡਗਲਾਸ ਫਾਊਂਡੇਸ਼ਨ ਨੇ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਕਾਲਾ ਸੰਘਿਆਂ ਵਿਖੇ ਪੰਚਾਇਤਾਂ ਦੇ ਸਹਿਯੋਗ ਨਾਲ਼ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਫੁੱਟਬਾਲ ਤੇ ਵਾਲੀਵਾਲ ਦਾ ਟੁਰਨਾਂਮੈਂਟ ਕਰਵਾਇਆ
Publish Date: Tue, 03 Nov 2026 09:23 PM (IST)
Updated Date: Tue, 03 Nov 2026 09:26 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਸਬਾ ਕਾਲ਼ਾ ਸੰਘਿਆਂ ਵਿਖੇ ਕਾਲਾ ਸੰਘਿਆਂ ਤੇ ਆਲਮਗੀਰ ਦੀਆਂ ਪੰਚਾਇਤਾਂ ਤੇ ਸੰਤ ਬਾਬਾ ਕਾਹਨ ਦਾਸ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ਼ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਦੇ ਫ਼ੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਫੁਟਬਾਲ ਉਮਰ ਵਰਗ ਲੜਕੇ 14 ਸਾਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਫਾਈਨਲ ਮੈਚ ਭੋਗਪੁਰ ਤੇ ਕੰਢੀਆਨਾ ਦੀਆਂ ਟੀਮ ਵਿਚਕਾਰ ਹੋਇਆ, ਜਿਸ ਵਿਚ ਕੰਢੀਆਨਾ ਦੀ ਟੀਮ ਜੇਤੂ ਰਹੀ। ਫੁੱਟਬਾਲ ਉਮਰ ਵਰਗ ਲੜਕੇ 17 ਸਾਲ ਦੀਆਂ ਕੁੱਲ 17 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮੇਜ਼ਬਾਨ ਕਾਲਾ ਸੰਘਿਆਂ ਦੀ ਟੀਮ ਨੇ ਚੁਹੜਵਾਲੀ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ। ਵਾਲੀਬਾਲ ਦੀਆਂ ਲੜਕੀਆਂ ਦੀਆਂ ਉਮਰ ਵਰਗ 14 ਸਾਲ ਦੀਆਂ ਕੁੱਲ 6 ਟੀਮਾਂ ਨੇ ਭਾਗ ਲਿਆ, ਜਿਸ ਦੌਰਾਨ ਚੰਨਣਪੁਰ ਚੌਕਾ ਕਲਾਂ ਨੂੰ ਹਰਾ ਕੇ ਜੇਤੂ ਰਹੀ ਤੇ ਉਮਰ ਵਰਗ 17 ਸਾਲ ਵਾਲੀਬਾਲ ਲੜਕੀਆਂ ਵਿੱਚ ਸ਼ਾਮਲ 8 ਟੀਮਾਂ ਵਿਚੋਂ ਫਾਈਨਲ ਮੁਕਾਬਲਾ ਨੰਗਲ ਸ਼ਾਲਾ ਤੇ ਭਾਮੀਆਂਵਾਲ ਦਰਮਿਆਨ ਹੋਇਆ, ਜਿਸ ਵਿਚ ਨੰਗਲ ਸ਼ਾਲਾ ਦੀ ਟੀਮ ਜੇਤੂ ਰਹੀ। ਇਸ ਮੌਕੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਫੁੱਟਬਾਲ ਤੇ ਵਾਲੀਬਾਲ ਦੇ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨਾ ਰਾਊਂਡਗਲਾਸ ਫਾਊਂਡੇਸ਼ਨ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਤੇ ਹੋਰ ਪਤਵੰਤਿਆਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਇਨਾਮ ਵੀ ਵੰਡੇ ਗਏ। ਇਸ ਮੌਕੇ ਸ਼ੌਕਤ ਅਲੀ, ਨਿਰਮਲ ਸਿੰਘ ਸੰਘਾ, ਕੁਲਦੀਪ ਸਿੰਘ, ਵਿਸ਼ਾਲ ਜੋਸ਼ੀ ਮਿੱਠੂ, ਸੁਰਿੰਦਰ ਕੁਮਾਰ ਬਾਊ, ਡਾ. ਖਾਨ, ਸੁਲਿੰਦਰ ਸਿੰਘ ਸ਼ਹਿਰੀਆਂ, ਰਾਣਾ ਸੰਘਾ ਤੇ ਕਾਲਾ ਸੰਘਿਆਂ ਫੁੱਟਬਾਲ ਟੀਮ ਦੇ ਟ੍ਰੈਨਰ ਗੁਰਕੀਰਤ ਸੰਘਾ, ਵਿਕਰਮਜੀਤ ਸਿੰਘ ਤੇ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।