ਰੋਟਰੀ ਕਲੱਬ ਡਾਊਨਟਾਊਨ ਨੇ ਸਕੂਲ ਨੂੰ ਦਿੱਤਾ ਹੈਂਡ ਵਾਸ਼ਿੰਗ ਸਟੇਸ਼ਨ
ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਨੇ ਸਕੂਲ ਨੂੰ ਭੇਂਟ ਕੀਤਾ ਹੈਂਡ ਵਾਸ਼ਿੰਗ ਸਟੇਸ਼ਨ
Publish Date: Tue, 24 Mar 2026 07:03 PM (IST)
Updated Date: Tue, 24 Mar 2026 07:05 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਸਰਕਾਰੀ ਹਾਈ ਸਕੂਲ, ਇੱਬਣ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਯੋਗੇਸ਼ ਤਲਵਾੜ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਸਕੂਲ ਵਿਚ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤਾ ਗਿਆ ਤੇ ਇਸਦੇ ਨਾਲ ਹੀ ਸਕੂਲ ਦੇ ਬੱਚਿਆਂ ਲਈ ਹੱਥ ਧੋਣ ਲਈ ਇਕ ਸਾਲ ਤੱਕ ਦਾ ਸਾਬਣ ਵੀ ਦਿੱਤਾ ਗਿਆ। ਕਲੱਬ ਦੇ ਇਸ ਸੇਵਾ ਭਾਵਨਾ ਦੇ ਕੰਮ ਤੋਂ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਬੱਚੇ ਵੀ ਬਹੁਤ ਖੁਸ਼ ਸਨ। ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਹੈਂਡ ਵਾਸ਼ਿੰਗ ਸਟੇਸ਼ਨ ਪਹਿਲਾਂ ਵੀ ਕਈ ਸਕੂਲਾਂ ਵਿਚ ਦਿੱਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਹੋਰਨਾਂ ਸਰਕਾਰੀ ਸਕੂਲਾਂ ਵਿਚ ਵੀ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸੰਸਾਰ ਭਰ ਵਿਚ 200 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਰੋਟਰੀ ਇੰਟਰਨੈਸ਼ਨਲ ਦੇ ਤਹਿਤ 36,000 ਤੋਂ ਵੀ ਜ਼ਿਆਦਾ ਕਲੱਬ ਹਨ, ਜਿਸ ਨੂੰ ਲਗਭਗ 12 ਲੱਖ ਰੋਟਰੀ ਮੈਂਬਰ ਚਲਾ ਰਹੇ ਹਨ ਅਤੇ ਸਮਾਜ ਸੇਵਾ ਕਰਕੇ ਸਮਾਜ ਵਿਚ ਆਪਣਾ ਅਣਮੁੱਲਾ ਯੋਗਦਾਨ ਪਾ ਰਹੇ ਹਨ। ਰੋਟਰੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਜਿਸਦੇ ਤਹਿਤ ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਸਮੇਂ-ਸਮੇਂ ’ਤੇ ਕਪੂਰਥਲਾ ਸ਼ਹਿਰ ਦੇ ਲੋਕਾਂ ਖਾਸ ਕਰ ਬੱਚਿਆਂ ਲਈ ਕਈ ਲਾਹੇਵੰਦ ਪ੍ਰੋਜੈਕਟ ਕੀਤੇ ਜਾ ਚੁੱਕੇ ਹਨ। ਇਸ ਮੌਕੇ ਕਲੱਬ ਦੇ ਸੈਕਟਰੀ ਗਗਨਦੀਪ ਮਹਿਰਾ, ਸਾਬਕਾ ਅਸਿਸਟੈਂਟ ਗਵਰਨਰ ਅਵਿਨਾਸ਼ ਸ਼ਰਮਾ, ਐਡਵੋਕੇਟ ਪੀਕੇ ਤੁੱਲੀ, ਸਾਬਕਾ ਜ਼ੋਨਲ ਕੋਆਰਡੀਨੇਟਰ ਸੁਕੇਸ਼ ਜੋਸ਼ੀ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਥਿੰਦ, ਕਲੱਬ ਮੈਂਬਰ ਵਿਕਾਸ ਚੌਹਾਨ ਆਦਿ ਹਾਜ਼ਰ ਸਨ। ਸਕੂਲ ਦੇ ਅਧਿਆਪਕ ਸ਼੍ਰੀ ਹਰੀਸ਼ ਸੂਦ, ਜਸਪਾਲ ਸਿੰਘ ਤੇ ਮਿਸ ਗੁਰਿੰਦਰ ਕੌਰ ਨੇ ਰੋਟਰੀ ਕਲੱਬ ਵੱਲੋਂ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਕਲੱਬ ਦਾ ਧੰਨਵਾਦ ਕੀਤਾ ਗਿਆ।