ਬੇਗੋਵਾਲ ਗਰੇਟਰ ਵੱਲੋਂ ਭੁਲੱਥ ਸਕੂਲ ਨੂੰ ਵਾਟਰ ਕੂਲਰ ਭੇਟ ਰੋਟਰੀ ਕਲੱਬ ਆਫ ਬੇਗੋਵਾਲ ਗਰੇਟਰ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਭੁਲੱਥ ਨੂੰ ਵਾਟਰ ਕੂਲਰ ਭੇਂਟ ਕੀਤਾ
Publish Date: Sat, 31 Oct 2026 07:59 PM (IST)
Updated Date: Sat, 31 Oct 2026 08:01 PM (IST)
---ਸਮਾਜ ਭਲਾਈ ਦੇ ਕੰਮਾਂ ਲਈ ਸਕੂਲੀ ਬੱਚਿਆਂ ਦੀ ਮਦਦ ਕਰਨਾ ਸਾਡਾ ਮੁੱਖ ਮਿਸ਼ਨ ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਬੇਗੋਵਾਲ : ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਜਾਣੀ ਜਾਂਦੀ ਇਲਾਕੇ ਦੀ ਪ੍ਰਫੁੱਲਤ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਮਾਜ ਸੇਵੀ ਸੇਵਾਵਾਂ ਨੂੰ ਅਗਾਹ ਤੋਰਦਿਆਂ ਸਰਕਾਰੀ ਹਾਈ ਸਕੂਲ ਸਕੂਲ ਭੁਲੱਥ ਨੂੰ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਜੇਐੱਮਡੀ ਗਰੁੱਪ ਭਲੱਥ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਂਦਾ ਹੈ ਤੇ ਧਾਰਮਿਕ ਤਿਉਹਾਰਾਂ ਨੂੰ ਵੀ ਬੜੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ। ਇਸ ਮੌਕੇ ਜੇਐੱਮਡੀ ਗਰੁੱਪ ਭੁਲੱਥ ਦੇ ਅਹੁਦੇਦਾਰਾਂ ਵੱਲੋਂ ਵੀ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹੁੰਦੇ ਹਨ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਜੇਐੱਮਡੀ ਗਰੁੱਪ ਦੇ ਮੈਂਬਰਾਂ ਦਾ ਤੇ ਕੁਲਦੀਪ ਸਿੰਘ ਲਾਡੀ ਸਪੇਨ ਵਾਲੇ ਦਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਬਲਜਿੰਦਰ ਗਾਂਧੀ, ਰਕੇਸ਼ ਕੁਮਾਰ ਸਡਾਨਾ, ਜਨਕ ਸਿੰਘ ਬੇਗੋਵਾਲ, ਦਲਜੀਤ ਸਿੰਘ ਪਟਵਾਲੀਆ, ਕਲੱਬ ਚੇਅਰਮੈਨ ਵਿਦਿਆ ਸਾਗਰ, ਪ੍ਰਿੰਸੀਪਲ ਜਗਤਾਰ ਸਿੰਘ, ਗੁਰਪਤਾਪ ਸਿੰਘ, ਬਨਾਰਸੀ ਦਾਸ ਖੁੱਲਰ, ਬੀਰ ਸਿੰਘ ਸਿੱਧੂ, ਰਾਜਾ ਖੁੱਲਰ, ਹੈੱਡ ਮਾਸਟਰ ਅਸ਼ੋਕ ਕੁਮਾਰ, ਰਾਜੇਸ਼ ਖੁੱਲਰ, ਜਤਨ ਚੌਧਰੀ, ਮੰਗਾ ਖੋਸਲਾ, ਸਾਬੀ, ਪ੍ਰਦੀਪ ਕੁਮਾਰ, ਮੰਗਤ ਰਾਮ, ਵਰਿੰਦਰ ਕੌਰ ਲੈਕਚਰਾਰ, ਸਰਬਜੀਤ ਕੌਰ, ਚਰਨਜੀਤ ਕੌਰ, ਸੁਮਨ ਬਜਾਜ, ਨੀਤਾ, ਨੀਲਮ ਰਾਣੀ, ਰੋਜੀ ਅਟਵਾਲ, ਪਵਨਦੀਪ ਕੌਰ, ਮੋਨਿਕਾ ਆਦਿ ਹਾਜ਼ਰ ਸਨ।