ਰੋਟਰੀ ਕਲੱਬ ਡਾਊਨਟਾਊਨ ਵੱਲੋਂ ਡੌਗ ਸ਼ੈਲਟਰ ਨੂੰ ਦਿੱਤਾ ਦਾਨ
ਰੋਟਰੀ ਕਲੱਬ ਕਪੂਰਥਲਾ ਡਾਊਨਟਾਊਨ ਵੱਲੋਂ ਡੌਗ ਸ਼ੈਲਟਰ ਵਿਖੇ ਲੱਕੜ ਦਾ ਬਾਲਣ ਦਾਨ
Publish Date: Sun, 18 Oct 2026 07:22 PM (IST)
Updated Date: Sun, 18 Oct 2026 07:24 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਰੋਟਰੀ ਕਲੱਬ ਕਪੂਰਥਲਾ ਡਾਊਨਟਾਊਨ ਵੱਲੋਂ ਡੌਗ ਸ਼ੈਲਟਰ ਵਿਖੇ ਲੱਕੜ ਦਾ ਬਾਲਣ ਦਾਨ ਕੀਤਾ ਗਿਆ। ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦਾ ਮਕਸਦ ਸ਼ੈਲਟਰ ਵਿਖੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਤੇ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਲਈ ਸਹਿਯੋਗ ਦੇਣਾ ਹੈ। ਇਸ ਮੌਕੇ ਰੋਟਰੀ ਕਲੱਬ ਕਪੂਰਥਲਾ ਡਾਊਨਟਾਊਨ ਦੇ ਪ੍ਰਧਾਨ ਗਗਨਦੀਪ ਮਹਿਰਾ ਤੇ ਸਕੱਤਰ ਵਿਕਾਸ ਚੌਹਾਨ ਸਮੇਤ ਅਸਿਸਟੈਂਟ ਗਵਰਨਰ ਯੋਗੇਸ਼ ਤਲਵਾਰ ਨੇ ਕਲੱਬ ਦੇ ਸਮਾਜ ਸੇਵਾ ਦੇ ਉਪਰਾਲਿਆਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਰੋਟਰੀ ਕਲੱਬ ਕਪੂਰਥਲਾ ਡਾਊਨਟਾਊਨ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਪਾਸਟ ਅਸਿਸਟੈਂਟ ਗਵਰਨਰ ਅਵਿਨਾਸ਼ ਸ਼ਰਮਾ, ਦਿਨੇਸ਼ ਸਿੰਘ, ਅੰਕੁਸ਼ ਕੋਹਲੀ, ਲੱਕੀ ਤੇ ਮਨੀ ਵੀ ਮੌਜੂਦ ਸਨ। ਰੋਟਰੀ ਕਲੱਬ ਕਪੂਰਥਲਾ ਡਾਊਨਟਾਊਨ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਉਪਰਾਲੇ ਰੋਟਰੀ ਕਲੱਬ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਤੇ ਬੇਜ਼ੁਬਾਨ ਜੀਵਾਂ ਦੀ ਸਾਂਭ-ਸੰਭਾਲ ਲਈ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੰਦੇ ਹਨ।