70ਵੀਂ ਪੰਜਾਬ ਰਾਜ ਸਕੂਲ ਕਬੱਡੀ ਚੈਂਪੀਅਨਸ਼ਿਪ ’ਤੇ ਰੋਪੜ ਦਾ ਕਬਜ਼ਾ 70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ ) ਅੰਡਰ - 17 ਸਾਲ ਚੈਂਪੀਅਨਸ਼ਿਪ ਉੱਤੇ ਰੋਪੜ ਜਿਲ੍ਹੇ ਦਾ ਕਬਜ਼ਾ
Publish Date: Sun, 25 Oct 2026 08:42 PM (IST)
Updated Date: Sun, 25 Oct 2026 08:43 PM (IST)
ਤਰਨਤਾਰਨ ਉੱਪ ਜੇਤੂ ਤੇ ਫਤਿਹਗੜ੍ਹ ਸਾਹਿਬ ਤੀਸਰੇ ਸਥਾਨ ’ਤੇ ਰਿਹਾ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ 70ਵੀਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅੰਡਰ-17 ਸਾਲ ਚੈਂਪੀਅਨਸ਼ਿਪ ’ਚ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮਮਤਾ ਬਜਾਜ ਤੇ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਫਾਈਨਲ ਮੁਕਾਬਲੇ ਖੇਡੇ ਗਏ। ਫਾਈਨਲ ਮੁਕਾਬਲੇ ਵਿੱਚ ਅੱਜ ਤਰਨਤਾਰਨ (41 ਅੰਕਾਂ) ਨੂੰ 1 ਅੰਕ ਨਾਲ਼ ਹਰਾ ਕੇ ਰੋਪੜ (42 ਅੰਕਾਂ) ਜ਼ਿਲ੍ਹੇ ਦੀ ਟੀਮ ਨੇ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ ਜਦਕਿ ਤੀਸਰੇ ਤੇ ਚੌਥੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਫਤਿਹਗੜ੍ਹ ਸਾਹਿਬ (46 ਅੰਕਾਂ) ਨੇ ਸੰਗਰੂਰ (25 ਅੰਕਾਂ) ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਦੀ ਦੇਖ-ਰੇਖ ਹੇਠ ਹੋਏ ਫਾਈਨਲ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਜਸਵਿੰਦਰ ਸਿੰਘ ਮੁੱਖ ਅਧਿਆਪਕ ਧਾਲੀਵਾਲ ਦੋਨਾਂ, ਲੈਕਚਰਾਰ ਵਰਿੰਦਰ ਸਿੰਘ ਬਠਿੰਡਾ, ਅਫ਼ੀਸ਼ੀਅਲ-ਕਮ-ਸਿਲੈਕਟਰ ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਮੰਗਾ ਸਿੰਘ ਅਮਰੀਕ ਸਿੰਘ ਆਦਿ ਤੋਂ ਇਲਾਵਾ ਲੈਕ. ਸੁਰਜੀਤ ਸਿੰਘ ਥਿੰਦ, ਪੀਟੀਆਈ ਕੁਲਬੀਰ ਕਾਲੀ ਟਿੱਬਾ, ਡੀਪੀਈ ਜਗੀਰ ਸਿੰਘ, ਸਟੇਟ ਐਵਾਰਡੀ ਚਰਨਜੀਤ ਸਿੰਘ, ਸਟੇਟ ਐਵਾਰਡੀ ਜਸਵਿੰਦਰ ਸਿੰਘ, ਸਟੇਟ ਐਵਾਰਡੀ ਦਿਨੇਸ਼ ਕੁਮਾਰ ਸ਼ਰਮਾ, ਡੀਪੀਈ ਸਾਜਨ ਕੁਮਾਰ, ਡੀਪੀਈ ਨਰਿੰਦਰ ਸਿੰਘ, ਡੀਪੀਈ ਅਰਵਿੰਦਰ ਕੌਰ, ਲੈਕ. ਰਾਕੇਸ਼ ਕੁਮਾਰ ਸੈਦਪੁਰ, ਮੁਕੇਸ਼ ਕੁਮਾਰ ਚੌਧਰੀ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਚੈਂਪੀਅਨਸ਼ਿਪ ਦੀਆਂ ਜੇਤੂ ਤੇ ਉੱਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮਮਤਾ ਬਜਾਜ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵੀਰ ਰਾਣਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਰੂਪਨਗਰ, ਸਿੱਖਿਆ ਸ਼ਾਸ਼ਤਰੀ ਮਾਸਟਰ ਕੁਲਵਿੰਦਰ ਸਿੰਘ ਚਾਹਲ, ਸਟੇਟ ਐਵਾਰਡੀ ਰੌਸ਼ਨ ਖੈੜਾ, ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਅੰਡਰ-17 ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲ਼ੇ ਸਾਰੇ ਸਰੀਰਕ ਸਿੱਖਿਆ ਦੇ ਅਧਿਆਪਕਾਂ, ਕੋਚਾਂ ਰੈਫਰੀਆਂ, ਅਬਜਰਵਰਾਂ, ਅਫ਼ੀਸ਼ੀਅਲ-ਕਮ-ਸਿਲੈਕਟਰਾਂ ਤੇ ਟੀਮ ਇੰਚਾਰਜਾਂ ਆਦਿ ਦਾ ਧੰਨਵਾਦ ਕੀਤਾ।