- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜੀਨੀਅਰਿੰਗ ਦਿਵਸ ਤੇ ਰੌਬਿਟਾਂ ਦਾ ਸ਼ਕਤੀ ਪ੍ਰਦਰਸ਼ਨ

--ਸਾਇੰਸ ਸਿਟੀ ਵੱਲੋਂ ਰੌਬੋਟਿਕ ਚੈਂਪੀਅਨਸ਼ਿਪ ਦਾ ਆਯੋਜਨ
--ਪਹਿਲਾ ਤੇ ਦੂਜਾ ਇਨਾਮ ਜੀਐੱਨਏ ਯੂਨੀਵਰੳਸਿਟੀ ਫ਼ਗਵਾੜਾਂ ਦੀਆਂ ਟੀਮਾਂ ਨੇ ਜਿੱਤਿਆ, ਐੱਲਪੀਯੂ ਰਹੀ ਤੀਜੇ ਸਥਾਨ ’ਤੇ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੰਜੀਨਅਰਿੰਗ ਦਿਵਸ ਮੌਕੇ ਪੋਲੀਟੈਕਨਿਕ ਤੇ ਇੰਜੀਨਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ ਰੌਬੋਟਿਕ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇੰਜੀਨੀਆਰਿੰਗ ਤੇ ਪੋਲੇਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਤੇ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਇੰਜੀਨੀਅਅਰਿੰਗ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਰਿਈਆ ਦੇ ਜਨਮ ਦਿਵਸ ’ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਮਨਾਇਆ ਜਾਂਦਾ ਹੈ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਰੌਬੋਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਵੈਚਾਲਿਤ ਕੰਮਾਂ ਲਈ, ਕਾਰਜ ਕੁਸ਼ਲਤਾ ਨੂੰ ਵਧਾਉਣ ਤੇ ਖਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੌਬੋਟ ਬਹੁਤ ਮਦਦਗਾਰ ਹੈ। ਰੌਬੋਟ ਇੰਡਸਟਰੀ ਨੇ ਇੰਜੀਨੀਅਰਿੰਗ, ਤਕਨਾਲੋਜੀ ਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਲਈ ਕੈਰੀਅਰ ਬਣਾਉਣ ਦੇ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਪ੍ਰੈਕਟੀਕਲ ਮੁਹਾਰਤ ਪੈਦਾ ਕਰਨ ਤੇ ਸਮੇਂ ਦੇ ਹਾਣੀ ਬਣਦਿਆਂ ਵਿਕਸਤ ਹੋ ਰਹੀਆਂ ਨਵੀਆਂ-ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਮਾਣ ਕਾਰਜਾਂ, ਸਿਹਤ-ਸੰਭਾਲ, ਪੁਲਾੜ ਤਕਨਾਲੋਜੀ, ਖੇਤੀਬਾੜੀ ਤੇ ਹੋਰ ਦੂਜੇ ਖੇਤਰਾਂ ਵਿੱਚ ਰੌਬੋਟਸ ਵੱਲੋਂ ਨਿਭਾਈ ਜਾ ਰਹੀ ਮਹਤਵਪੂਰਨ ਭੂਮਿਕਾ ਉਪਰ ਵੀ ਚਾਨਣਾ ਪਾਇਆ। ਰੌਬੋਟਿਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜੀ.ਰਿਤੇਸ਼ ਪਾਠਕ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਰੌਬੋਟ ਦੇ ਸੰਚਾਲਨ, ਡਿਜ਼ਾਇਨ ਤੇ ਆਪਣੇ ਵੱਲੋਂ ਤਿਆਰ ਕੀਤੇ ਗਏ ਰੌਬੋਟਸ ਦੀ ਸ਼ਕਤੀ ਨੂੰ ਪਰਖਣ ਦਾ ਹਰ ਸਾਲ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ, ਸਿਰਜਣਾਤਮਕ ਸੋਚ, ਸਮੱਸਿਆਂਵਾਂ ਹੱਲ ਕਰਨ ਤੇ ਅਧੁਨਿਕ ਤਕਨੀਕਾਂ ਵਿੱਚ ਰੌਬੋਟ ਦੀ ਅਹਿਮੀਅਤ ਵੱਲ ਉਤਸ਼ਾਹਿਤ ਹੁੰਦੇ ਹਨ। ਰੌਬੋਟਿਕ ਚੈਂਪੀਅਨਸ਼ਿਪ ਦੌਰਾਨ ਪਹਿਲਾ ਤੇ ਦੂਜਾ ਇਨਾਮ ਕ੍ਰਮਵਾਰ ਜੀਐੱਨਏ ਯੂਨੀਵਰੳਸਿਟੀ ਫ਼ਗਵਾੜਾਂ ਦੀਆਂ ਟੀਮਾਂ ਨੇ ਜਿੱਤਿਆ ਜਦੋਂਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੀ ਟੀਮ ਤੀਜੇ ਸਥਾਨ ’ਤੇ ਰਹੀ।