- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਬਾਇਲ ਫੋਨ ਅਤੇ ਨਗਦੀ ਲੁੱਟਣ ਵਾਲਾ ਇੱਕ ਲੁਟੇਰਾ ਕਾਬੂ,ਦੋ ਫ਼ਰਾਰ

ਮੋਬਾਇਲ ਫੋਨ ਤੇ ਨਗਦੀ ਲੁੱਟਣ ਵਾਲਾ ਇੱਕ ਕਾਬੂ, ਦੋ ਫ਼ਰਾਰ
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਸ਼ਹਿਰ ਤੇ ਆਸਪਾਸ ਦੇ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਲੁਟੇਰਿਆਂ ਦੀ ਦਹਿਸ਼ਤ ਲਗਾਤਾਰ ਬਣੀ ਹੋਈ ਹੈ। ਇਸੇ ਹੀ ਤਰ੍ਹਾਂ ਹੁਣ ਫਗਵਾੜਾ ਦੇ ਗੁਰੂ ਨਾਨਕਪੁਰਾ ਮੁਹੱਲਾ ਵਿੱਚ ਤਿੰਨ ਨਸ਼ੇੜੀ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਤੋਂ ਮੋਬਾਈਲ ਫੋਨ ਤੇ ਤਿੰਨ ਹਜ਼ਾਰ ਦੀ ਨਗਦੀ ਦੀ ਲੁੱਟ ਕੀਤੀ ਗਈ ਪਰ ਮੌਕੇ ’ਤੇ ਸਥਾਨਕ ਮੁਹੱਲਾ ਵਾਸੀਆਂ ਨੇ ਇੱਕ ਲੁਟੇਰਾ ਕਾਬੂ ਕਰ ਲਿਆ, ਜਦਕਿ ਦੋ ਲੁਟੇਰੇ ਭੱਜਣ ਵਿੱਚ ਸਫਲ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸਾਡੇ ਲਾਗੇ ਰੇਲਵੇ ਲਾਈਨਾਂ ਪੈਂਦੀਆਂ ਹਨ ਤੇ ਬਹੁਤ ਸਾਰੇ ਨਸ਼ੇੜੀ ਨੌਜਵਾਨ ਇੱਥੇ ਆ ਕੇ ਬੈਠੇ ਰਹਿੰਦੇ ਹਨ ਤੇ ਮੌਕਾ ਦੇਖਦਿਆਂ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅੱਜ ਦਿਨ ਚੜਦਿਆਂ ਹੀ ਤਿੰਨ ਨਸ਼ੇੜੀ ਲੁਟੇਰਿਆਂ ਵੱਲੋਂ ਇੱਥੇ ਇੱਕ ਨੌਜਵਾਨ ਤੋਂ ਮੋਬਾਈਲ ਫੋਨ ਤੇ ਤਿੰਨ ਹਜ਼ਾਰ ਰੁਪਏ ਲੁੱਟ ਲਏ ਗਏ ਤੇ ਦੋ ਲੁਟੇਰੇ ਲੁੱਟ ਦੇ ਸਮਾਨ ਸਣੇ ਭੱਜਣ ਵਿੱਚ ਸਫਲ ਹੋ ਜਦਕਿ ਲੋਕਾਂ ਵੱਲੋਂ ਇੱਕ ਲੁਟੇਰਾ ਨੱਪ ਲਿਆ ਗਿਆ, ਜਿਸ ਦੀ ਜੇਬ ’ਚੋਂ ਇੱਕ ਨਸ਼ੇ ਵਾਲਾ ਇੰਜੈਕਸ਼ਨ ਤੇ ਲਾਈਟਰ ਮਿਲਿਆ। ਉਸਨੇ ਦੱਸਿਆ ਕਿ ਉਹ ਸਰੀਏ ਦਾ ਕੰਮ ਕਰਦਾ ਹੈ ਤੇ ਉਸਨੇ ਆਪਣੇ-ਆਪ ਨੂੰ ਚਚਰਾੜੀ ਦਾ ਰਹਿਣ ਵਾਲਾ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਇੱਥੇ ਉਹ ਲਾਈਨਾਂ ਲਾਗਿਓਂ ਕਿਸੇ ਤੋਂ ਚਿੱਟਾ ਲੈਣ ਆਇਆ ਸੀ।
ਉੱਧਰ ਅਜਿਹੇ ਲੁਟੇਰਿਆਂ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਕਿਹਾ ਕਿ ਅਸੀਂ ਇਸ ਬਾਬਤ ਪਹਿਲਾਂ ਵੀ ਕਈ ਵਾਰ ਫਗਵਾੜਾ ਰੇਲਵੇ ਸਟੇਸ਼ਨ ਮਾਸਟਰ ਤੇ ਫਗਵਾੜਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਪਰ ਅਜਿਹੇ ਲੁਟੇਰਿਆਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਲੋਕਾਂ ਨੇ ਕਿਹਾ ਕਿ ਇਸ ਲੁਟੇਰੇ ਨੂੰ ਵੀ ਅਸੀਂ ਪੁਲਿਸ ਹਵਾਲੇ ਕਰ ਰਹੇ ਹਾਂ। ਸਥਾਨਕ ਮੁਹੱਲਾ ਵਾਸੀਆਂ ਨੇ ਅਪੀਲ ਕੀਤੀ ਕਿ ਰੇਲਵੇ ਲਾਈਨਾਂ ਦੇ ਆਸਪਾਸ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਅਜਿਹੇ ਚੋਰਾਂ ਲੁਟੇਰਿਆਂ ’ਤੇ ਨੱਥ ਪਾਈ ਜਾਵੇ।