ਸਾਧੂ ਦੇ ਭੇਸ 'ਚ ਲੁਟੇਰੇ ਨੇ ਫਿਲਮੀ ਅੰਦਾਜ਼ ’ਚ ਸੋਨਾ ਤੇ ਨਗਦੀ ਲੁੱਟੀ
ਸਾਧੂ ਦੇ ਭੇਸ 'ਚ ਲੁਟੇਰੇ ਨੇ ਫਿਲਮੀ ਅੰਦਾਜ ਵਿੱਚ ਸੋਨਾ ਤੇ ਨਗਦੀ ਲੁੱਟੀ
Publish Date: Sat, 04 Apr 2026 08:50 PM (IST)
Updated Date: Sat, 04 Apr 2026 08:52 PM (IST)
- ਸਾਧੂ ਭੇਸ ’ਚ ਲੁਟੇਰੇ ਨਾਲ ਔਰਤ ਸਮੇਤ ਸਨ 3 ਸਾਥੀ
- ਵਿਅਕਤੀ ਕੋਲ ਲਿਫ਼ਟ ਮੰਗ ਕੇ ਉਸ ਨੂੰ ਇਕਾਂਤ ਵੱਲ ਲੈ ਗਿਆ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆ : ਕਾਲਾ ਸੰਘਿਆ ਕਸਬੇ 'ਚ ਕੁੱਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤੇ ਵਿਆਕਤੀ ਨੂੰ ਸਾਧੂ ਦੇ ਭੇਸ ਵਿਚ ਇਕ ਲੁਟੇਰੇ ਤੇ ਉਸ ਦੇ 3 ਸਾਥੀਆਂ ਵੱਲੋਂ ਫ਼ਿਲਮੀ ਅੰਦਾਜ਼ ਵਿਚ ਸੋਨਾ, ਘੜੀ ਤੇ ਨਗਦੀ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁੱਟ ਦਾ ਸ਼ਿਕਾਰ ਹੋਏ ਪੀੜਤ ਵਿਆਕਤੀ ਕਰਨੈਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਆਲਮਗੀਰ, ਕਾਲਾ ਸੰਘਿਆ ਨੇ ਦੱਸਿਆ ਕਿ ਉਹ ਐਕਟਿਵਾ ’ਤੇ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ 'ਚ ਇਕ ਮੋਟਸਾਈਕਲ ਸਵਾਰ ਆਦਮੀ ਤੇ ਔਰਤ ਨੇ ਉਸਨੂੰ ਰਸਤਾ ਪੁਛਣ ਲਈ ਰੋਕਿਆ ਜਦ ਹੀ ਪਿਛੋਂ ਆ ਰਹੇ ਸਾਧੂ ਪਹਿਰਾਵੇ ਵਾਲੇ ਆਦਮੀ ਨੇ ਉਸ ਤੋਂ ਲਿਫਟ ਮੰਗੀ। ਸਾਧੂ ਭੇਸ ਵਾਲੇ ਲੁਟੇਰੇ ਨੇ ਉਸ ਨੂੰ ਸੜਕ ਵੱਲ ਛੱਡ ਦੇਣ ਲਈ ਕਿਹਾ, ਜਿਸ ਦੌਰਾਨ ਇਕਾਂਤ ਵੇਖ ਕੇ ਉਸ ਦੇ ਬਾਕੀ ਸਾਥੀਆਂ ਨੇ ਉਸ ਕੋਲੋਂ 2 ਸੋਨੇ ਦੀਆਂ ਮੁੰਦੀਆਂ, ਘੜੀ ਤੇ 2 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੂੰ ਰੋਕ ਕੇ ਆਪਣੇ ਜਾਲ ਵਿਚ ਫਸਾਉਣ ਸਮੇਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਇਲਾਕੇ ਵਿਚ ਖਾਸੀ ਚਰਚਾ ਹੈ ਤੇ ਲੋਕਾਂ ਵਿਚ ਅਜਿਹੇ ਤਰੀਕੇ ਨਾਲ਼ ਕੀਤੀ ਲੁੱਟ ਕਾਰਨ ਡਰ ਦਾ ਮਾਹੌਲ ਵੀ ਹੈ।