- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਦੇਣ ਪੁੱਜੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਦਲਿਤ ਸਮਾਜ ਦੇ ਉੱਘੇ ਆਗੂ ਬਾਬੂ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ਮੌਕੇ ਅੱਜ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਵਿਧਾਇਕ ਧਾਲੀਵਾਲ ਨੇ ਹਦੀਆਬਾਦ ਦੇ ਹਾਕੂਪੁਰਾ ਪਾਰਕ ਵਿੱਚ ਸਥਾਪਿਤ ਬਾਬੂ ਕਾਂਸ਼ੀ ਰਾਮ ਦੇ ਬੁੱਤ ’ਤੇ ਫੁੱਲ-ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ‘ਚ ਮੌਜੂਦ ਸਨ। ਬਾਬੂ ਕਾਂਸ਼ੀ ਰਾਮ ਦੇ ਸੰਘਰਸ਼ ਨੂੰ ਯਾਦ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੇ ਦੱਬੇ-ਕੁਚਲੇ ਅਤੇ ਪਛੜੇ ਵਰਗਾਂ ਨੂੰ ਜਾਗਰੂਕ ਕਰਨ, ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਵਾਸਤੇ ਸਮਰਪਿਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਜਾਗਰੂਕਤਾ, ਸਿੱਖਿਆ, ਏਕਤਾ ਤੇ ਆਪਣੇ ਅਧਿਕਾਰਾਂ ਪ੍ਰਤੀ ਸਮਝ ਹੀ ਸਮਾਜ ਨੂੰ ਅੱਗੇ ਲਿਜਾਣ ਦੇ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਦਾ ਸੰਘਰਸ਼ ਸਮਾਜਿਕ ਨਿਆਂ ਅਤੇ ਬਰਾਬਰੀ ਦੀ ਲੜਾਈ ਲੜਨ ਵਾਲਿਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਕਾਂਗਰਸ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਵਰਗੀਆਂ ਸ਼ਖ਼ਸੀਅਤਾਂ ਕਿਸੇ ਇੱਕ ਸਿਆਸੀ ਪਾਰਟੀ ਜਾਂ ਵਰਗ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਦੇ ਵਿਚਾਰ ਤੇ ਸੰਘਰਸ਼ ਸਮੁੱਚੇ ਸਮਾਜ ਲਈ ਮਹੱਤਵ ਰੱਖਦੇ ਹਨ। ਅਜਿਹੀਆਂ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਸ਼ਰਧਾਂਜਲੀ ਭੇਟ ਕਰਨਾ ਸਮਾਜਿਕ ਸਦਭਾਵਨਾ ਅਤੇ ਆਪਸੀ ਸਤਿਕਾਰ ਦਾ ਸੁਨੇਹਾ ਦਿੰਦਾ ਹੈ।
ਵਿਧਾਇਕ ਧਾਲੀਵਾਲ ਵੱਲੋਂ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਇਸ ਉਪਰਾਲੇ ਨੂੰ ਸਮਾਜਿਕ ਸਾਂਝ ਤੇ ਮਹਾਨ ਸ਼ਖ਼ਸੀਅਤਾਂ ਦੇ ਯੋਗਦਾਨ ਦਾ ਸਤਿਕਾਰ ਕਰਨ ਦੀ ਭਾਵਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ, ਦਿਹਾਤੀ ਪ੍ਰਧਾਨ ਵਿੱਕੀ ਵਾਲੀਆ, ਡੇਲੀਗੇਟ ਪੰਜਾਬ ਗੁਰਜੀਤ ਪਾਲ ਵਾਲੀਆ, ਸੰਜੀਵ ਬੁੱਗਾ ਕੌਂਸਲਰ, ਜਗਜੀਤ ਸਿੰਘ ਬਿੱਟੂ, ਗੁਰਦਿਆਲ ਸਿੰਘ, ਬਲਵੰਤ ਰਾਏ ਕੌਂਸਲਰ., ਸੌਰਵ ਜੋਸ਼ੀ ਕੌਂਸਲਰ, ਤਜਿੰਦਰ ਬਾਵਾ, ਵਿਨੋਦ ਵਿਰਮਾਨੀ, ਸੰਜੀਵ ਟੀਟੂ, ਗੁਰਪ੍ਰੀਤ ਕੌਰ ਜੰਡੂ ਕੌਂਸਲਰ, ਜਤਿੰਦਰ ਵਰਮਾਨੀ ਕੌਂਸਲਰ, ਡਾ. ਰਮਨ ਸ਼ਰਮਾ, ਅਮਰਜੀਤ ਨਿੱਝਰ, ਅਨਿਲ ਪਾਲ, ਕੁਲਵੰਤ ਰਾਏ ਕਾਲੀ, ਬੌਬੀ ਨਾਹਰ, ਯੋਗੇਸ਼ ਕੌਲ, ਲਹਿੰਬਰ ਰਾਮ, ਜੋਗਾ ਰਾਮ, ਜੋਏ ਉੱਪਲ, ਤੁਲਸੀ ਰਾਮ ਖੋਸਲਾ, ਕਿਸ਼ੋਰੀ ਲਾਲ, ਪ੍ਰੋ. ਰਾਮ ਪਾਲ, ਅਵਿਨਾਸ਼ ਗੁਪਤਾ ਬਾਸ਼ੀ, ਹਰਬੰਸ ਲਾਲ, ਅਸ਼ੋਕ ਮਨੀਲਾ, ਮੁਨੀਸ਼ ਡੱਲਾ, ਮਿੰਦੀ ਮਾਨ, ਸੋਹਣ ਸਿੰਘ, ਸੁਨੀਲ ਪਾਂਡੇ, ਮੁਲਖ ਰਾਜ ਟੋਨੀ, ਕੁਲਵਿੰਦਰ ਲੱਡੂ, ਵਿਮਲ ਵਿਰਮਾਨੀ, ਕਰਮਜੀਤ ਬਿੱਟੂ, ਨਰਿੰਦਰ ਸਿੰਘ ਠੇਕੇਦਾਰ, ਪ੍ਰਦੀਪ ਲਾਮਾ, ਅਨੂ ਸਹੋਤਾ, ਹੈਪੀ ਡਾਬਰ, ਸ਼ੰਕਰ ਝਾਂਜੀ, ਦਰਸ਼ਨ ਸਿੰਘ, ਅੰਕੁਸ਼ ਧੀਮਾਨ, ਸ਼ਮਸ਼ੇਰ ਭਾਰਤੀ, ਪਵਨ ਕੁਮਾਰ, ਨਰਿੰਦਰ ਸਿੰਘ, ਮੋਹਨ ਸਿੰਘ, ਪਿੰਕੀ ਮੇਹਲੀ ਗੇਟ, ਉੱਜਵਲ ਪ੍ਰਭਾਕਰ, ਸਾਹਿਲ ਵੋਹਰਾ, ਰਾਹੁਲ ਕਰਵਲ, ਅਸ਼ੋਕ ਕੋਟਰਾਨੀ, ਵਿਪਨ ਸ਼ਰਮਾ, ਤਰਨਜੀਤ ਸਿੰਘ ਨਾਮਧਾਰੀ, ਧਰਮਿੰਦਰ, ਵਰਿੰਦਰ ਢੀਂਗਰਾ, ਨਰਿੰਦਰ ਮਾਹੀ, ਬਲਦੇਵ ਪਾਹਵਾ, ਭਗਤ ਰਾਮ, ਹੁਕਮ ਚੰਦ, ਭਾਗਮਲ, ਜਤਿੰਦਰ ਕੌਰ, ਸ਼ੁੱਭ ਸ਼ਰਮਾ, ਗੁਰਵਿੰਦਰ ਸਿੰਘ ਗੈਵੀ, ਤਰਸੇਮ ਕਲੂਚਾ, ਅਸ਼ਵਨੀ ਸਹੋਤਾ, ਸੱਤੀ ਸੁਖਚੈਨ ਨਗਰ, ਮੇਜਰ ਸਿੰਘ ਸੈਣੀ, ਗੁਲਜ਼ਾਰ ਸਿੰਘ, ਦਿਲਜੀਤ ਸਿੰਘ, ਵਿਨੋਦ ਸੌਂਧੀ, ਲੱਕੀ, ਸੋਹਣ ਸਿੰਘ ਭਿੰਡਰ, ਪ੍ਰੇਮ ਪਾਲ ਸਰੋਆ, ਐੱਸ. ਕੇ. ਬਹਿਲ, ਅਸ਼ਵਨੀ ਕੁਮਾਰ, ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।