ਵਾਰਡ ਨੰਬਰ 29 ’ਚ 200 ਕੇਵੀਏ ਦਾ ਟਰਾਂਸਫਾਰਮਰ ਲਗਵਾਇਆ ਵਾਰਡ ਨੰਬਰ 29 ’ਚ ਘੱਟ ਵੋਲਟੇਜ ਦੀ ਸਮੱਸਿਆ ਦਾ ਹੱਲ
Publish Date: Fri, 18 Sep 2026 07:35 PM (IST)
Updated Date: Fri, 18 Sep 2026 07:38 PM (IST)
ਵਾਰਡ ਦੇ ਲੋਕ ਘੱਟ ਵੋਲਟੇਜ ਦੀ ਸਮੱਸਿਆ ਕਾਰਨ ਹੋ ਰਹੇ ਸਨ ਪਰੇਸ਼ਾਨ ਹਲਕਾ ਇੰਚਾਰਜ ਚੰਦੀ ਤੇ ਡਿਪਟੀ ਮੇਅਰ ਸਮੀਰ ਸ਼ਰਮਾ ਨੇ ਕੀਤਾ ਉਦਘਾਟਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਵਾਰਡ ਨੰਬਰ 29 ਦੇ ਕੌਂਸਲਰ ਤੇ ਡਿਪਟੀ ਮੇਅਰ ਸਮੀਰ ਸ਼ਰਮਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰਬਰ 29 ਦੇ ਵਾਸੀਆਂ ਨੂੰ ਲੰਬੇ ਸਮੇਂ ਤੋਂ ਆ ਰਹੀ ਘੱਟ ਵੋਲਟੇਜ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ 200 ਕੇਵੀਏ ਦਾ ਬਿਜਲੀ ਟਰਾਂਸਫਾਰਮਰ ਰਖਵਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਲਗਾਤਾਰ ਘੱਟ ਵੋਲਟੇਜ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਰਿਹਾ ਸੀ, ਜਿਸ ਕਾਰਨ ਘਰਾਂ ਤੇ ਦੁਕਾਨਾਂ ਵਿੱਚ ਬਿਜਲੀ ਨਾਲ ਸਬੰਧਤ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ। ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਨਵਾਂ ਟਰਾਂਸਫਾਰਮਰ ਰਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਵਾਉਣਾ ਮੁੱਖ ਤਰਜੀਹ ਹੈ। ਇਸ ਮੌਕੇ ਨਰਿੰਦਰ ਸਿੰਘ ਮਣਸੂ ਮੇਅਰ ਕਪੂਰਥਲਾ, ਕਮਾਕਸ਼ੀ ਦੁੱਗਲ ਸੀਨੀਅਰ ਡਿਪਟੀ ਮੇਅਰ, ਗੋਬਿੰਦ ਸਿੰਘ ਜੀ, ਸਾਬਕਾ ਹਲਕਾ ਸੰਗਠਨ ਇੰਚਾਰਜ ਕਪੂਰਥਲਾ, ਕਰਨ ਮਹਾਜਨ, ਸਾਬਕਾ ਕੌਂਸਲਰ, ਕਨਵ ਪਾਸੀ, ਰਿਕੀ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਮੁਹੱਲਾ ਨਿਵਾਸੀਆਂ ਵਿੱਚ ਬੌਬੀ ਬਜਾਜ, ਬਿੱਟੂ ਬਜਾਜ, ਗੁਲਸ਼ਨ ਯਸ਼ਪਾਲ, ਰੋਹਿਤ ਤਿਵਾੜੀ, ਸੁਮਿਤ ਬਜਾਜ, ਕਾਲਾ, ਨਿੰਦਰ, ਬਲਵਿੰਦਰ ਕੌਰ ਸਮੇਤ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ। ਮੁਹੱਲਾ ਵਾਸੀਆਂ ਨੇ ਘੱਟ ਵੋਲਟੇਜ ਦੀ ਸਮੱਸਿਆ ਦੇ ਹੱਲ ਲਈ ਟਰਾਂਸਫਾਰਮਰ ਰਖਵਾਏ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਡਿਪਟੀ ਮੇਅਰ ਸਮੀਰ ਸ਼ਰਮਾ ਦਾ ਧੰਨਵਾਦ ਕੀਤਾ।