ਤੇਜ਼ ਰਫਤਾਰ ਟਰੱਕ-ਟਰਾਲੀਆਂ ਤੋ ਪ੍ਰੇਸ਼ਾਨ ਲੋਕਾਂ ਦਿੱਤਾ ਮੰਗ ਪੱਤਰ
ਸੈਲਰ ਨੂੰ ਜਾਂਦੇ ਤੇਜ਼ ਰਫਤਾਰ ਟਰੱਕ, ਟਰਾਲੀਆਂ ਤੋ ਪ੍ਰੇਸ਼ਾਨ ਕਮਰਾਏ ਵਾਸੀਆਂ ਵੱਲੋਂ ਤਹਿਸੀਲਦਾਰ ਭੁਲੱਥ ਨੂੰ ਦਿੱਤਾ ਮੰਗ ਪੱਤਰ
Publish Date: Fri, 23 Oct 2026 09:25 PM (IST)
Updated Date: Fri, 23 Oct 2026 09:27 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਬ-ਡਿਵੀਜ਼ਨ ਭੁਲੱਥ ਦੇ ਨਾਲ ਲੱਗਦੇ ਮੁਹੱਲਾ ਕਮਰਾਏ ਵਾਸੀਆਂ ਵੱਲੋਂ ਪਿੰਡ ਬਾਗਵਾਨਪੁਰ ਰੋਡ ਤੇ ਸਥਿਤ ਸੈਲਰ ਨੂੰ ਜਾਂਦੇ ਤੇਜ਼ ਰਫਤਾਰ ਨਾਲ ਟਰੱਕ-ਟਰਾਲੀਆਂ ਕਰਕੇ ਵਾਪਰਦੇ ਹਾਦਸਿਆਂ ਦੇ ਸੰਬੰਧ ਵਿੱਚ ਕੁਝ ਦਿਨ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮਸਲਾ ਹੱਲ ਹੁੰਦਾ ਨਾ ਦੇਖ ਕੇ ਅੱਜ ਇਸ ਦੇ ਸੰਬੰਧ ਵਿੱਚ ਪਿੰਡ ਦੇ ਮੋਹਤਬਾਰ ਵਿਅਕਤੀਆਂ ਤੇ ਹੋਰਨਾਂ ਵੱਲੋਂ ਇਕੱਤਰ ਹੋ ਕੇ ਤਹਿਸੀਲਦਾਰ ਭੁਲੱਥ ਵਰਿੰਦਰ ਕੁਮਾਰ ਭਾਟੀਆ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੈਲਰ ’ਚੋਂ ਉੱਡ ਰਹੇ ਮਿੱਟੀ-ਘੱਟੇ ਕਰਕੇ ਨਾਲ ਲੱਗਦੇ ਘਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਸਬੰਧੀ ਕੋਈ ਹੱਲ ਕੱਢਿਆ ਜਾਵੇ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਇੰਦਰਜੀਤ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਨਿਰੰਜਨ ਸਿੰਘ, ਹਰਭਜਨ ਕੌਰ, ਅਮਰੀਕ ਸਿੰਘ, ਕਾਬਲ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ, ਸਤਵੰਤ ਸਿੰਘ, ਸੁਖਵਿੰਦਰ ਕੌਰ, ਸੁਖਦੇਵ ਕੌਰ, ਸਤਿੰਦਰ ਕੌਰ, ਸੁਖਚੈਨ ਸਿੰਘ, ਰਜਿੰਦਰ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਦਵਿੰਦਰ ਕੌਰ, ਬਲਵਿੰਦਰ ਕੌਰ, ਸੁਖਦੇਵ ਸਿੰਘ, ਹਰਭਜਨ ਕੌਰ, ਸਤਪਾਲ ਕੌਰ, ਸਵਰਨ ਕੌਰ, ਲਖਵੰਤ ਸਿੰਘ ਤੇ ਹੋਰ ਹਾਜ਼ਰ ਸਨ।