ਨਡਾਲਾ-ਭੁਲੱਥ-ਸੁਭਾਨਪੁਰ ਸੜਕ ਦਾ ਨਵੀਨੀਕਰਨ ਸ਼ੁਰੂ
ਨਡਾਲਾ-ਭੁਲੱਥ-ਸੁਭਾਨਪੁਰ ਸੜਕ ਦਾ ਨਵੀਨੀਕਰਨ ਕੰਮ ਸ਼ੁਰੂ, 17 ਕਰੋੜ ਦੀ ਲਾਗਤ ਨਾਲ ਇਲਾਕੇ ਨੂੰ ਮਿਲੇਗੀ ਵੱਡੀ ਰਾਹਤ
Publish Date: Tue, 31 Mar 2026 09:18 PM (IST)
Updated Date: Tue, 31 Mar 2026 09:19 PM (IST)

17 ਕਰੋੜ ਦੀ ਲਾਗਤ ਨਾਲ ਇਲਾਕੇ ਨੂੰ ਮਿਲੇਗੀ ਵੱਡੀ ਰਾਹਤ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਇਲਾਕੇ ਲਈ ਇਕ ਮਹੱਤਵਪੂਰਨ ਕਦਮ ਤਹਿਤ ਨਡਾਲਾ-ਭੁਲੱਥ-ਸੁਭਾਨਪੁਰ ਸੜਕ ਦੇ ਨਵੀਨੀਕਰਨ ਦਾ ਕੰਮ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰ ਦਿੱਤਾ ਗਿਆ। ਇਸ ਪ੍ਰੋਜੈਕਟ ਦਾ ਉਦਘਾਟਨ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਸਰਕਾਰੀ ਸਕੂਲ ਨਡਾਲਾ ਦੇ 2025 ਸੀਜ਼ਨ ਦੇ ਟੌਪਰ ਵਿਦਿਆਰਥੀ 12ਵੀਂ ਦੇ ਅਮਿਤ ਕੁਮਾਰ ਭਾਰਗਵ ਤੇ 10ਵੀਂ ਦੀ ਵਿਦਿਆਰਥਣ ਪ੍ਰਿੰਸੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਹ ਸੜਕ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਲਈ ਇਕ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੜਕ ਦਾ ਨਵੀਨੀਕਰਨ ਕਦੋਂ ਹੋਵੇਗਾ ਤੇ ਹੁਣ ਇਸ ਕੰਮ ਦੀ ਸ਼ੁਰੂਆਤ ਨਾਲ ਉਹ ਉਮੀਦ ਪੂਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਲਗਭਗ 17.61 ਕਿਲੋਮੀਟਰ ਲੰਬੀ ਇਸ ਸੜਕ ਦੇ ਤਿਆਰ ਹੋਣ ਨਾਲ ਨਡਾਲਾ, ਭੁਲੱਥ, ਸੁਭਾਨਪੁਰ ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਵੱਡੀ ਸੁਵਿਧਾ ਮਿਲੇਗੀ। ਖਰਾਬ ਸੜਕ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਇਹ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਸੜਕ ਦਾ ਕੰਮ ਉੱਚ ਗੁਣਵੱਤਾ ਨਾਲ ਤੇ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਸਕੇ। ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ ਗੁਰਮੀਤ ਥਾਪਰ, ਬਲਾਕ ਸੰਮਤੀ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ, ਵਾਈਸ ਚੇਅਰਮੈਨ ਜਸਵਿੰਦਰ ਜੱਸੀ, ਚੇਅਰਮੈਨ ਕੁਲਦੀਪ ਪਾਠਕ, ਐੱਸਡੀਓ ਪੀਡਬਲਿਊਡੀ ਰਜਿੰਦਰ ਸਿੰਘ, ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ, ਕੌਂਸਲਰ ਦਲਵਿੰਦਰ ਜਰਮਨੀ, ਸੰਦੀਪ ਕੁਮਾਰ ਟੋਨੀ, ਸੰਦੀਪ ਸੈਣੀ, ਬਲਾਕ ਪ੍ਰਧਾਨ ਸੰਨੀ ਨਡਾਲਾ, ਹੈਪੀ ਖੱਖ, ਮਲਕੀਤ ਸਿੰਘ ਟਾਂਡੀ, ਰਿਟਾਇਰਡ ਡੀਐੱਸਪੀ ਲਖਵਿੰਦਰ ਸਿੰਘ ਇਬਰਾਹੀਮਵਾਲ, ਨੰਬਰਦਾਰ ਲਖਵਿੰਦਰ ਸਿੰਘ ਬੌਲੀ, ਸਰਪੰਚ ਹਰਜਿੰਦਰ ਸਿੰਘ ਤਲਵੰਡੀ, ਜੀਤ ਸਿੰਘ ਰਾਮਗੜ੍ਹ, ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ, ਬੂਟਾ ਸਿੰਘ ਬੇਗੋਵਾਲ, ਸਰਪੰਚ ਬਲਵਿੰਦਰ ਸਿੰਘ ਇਬਰਾਹੀਮਵਾਲ, ਵਰਿੰਦਰ ਕੁਮਾਰ ਪਰਾਸ਼ਰ, ਨੰਬਰਦਾਰ ਵਿਲੀਅਮ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਪੱਪਲ, ਅਸ਼ੋਕ ਬੱਤਰਾ, ਸੰਜੀਵ ਸਿੰਘ, ਸਰਪੰਚ ਸਰਬਜੀਤ ਸਿੰਘ ਅੱਜੂ, ਮੋਤੀ ਲਾਲ, ਵਿੱਕੀ ਭੰਮਰਾ ਅਤੇ ਸਾਬਕਾ ਸਰਪੰਚ ਬਿੱਕਰ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਸਥਾਨਕ ਵਸਨੀਕ ਮੌਜੂਦ ਸਨ।