ਦੀਵਾਲੀ ਮੌਕੇ ਧਾਰਮਿਕ ਅਸਥਾਨਾਂ ’ਤੇ ਦੀਵਿਆਂ ਦੀ ਹੋਈ ਜਗਮਗਾਹਟ ਦੀਵਾਲੀ ਮੌਕੇ ਪਿੰਡ ਮਹੇੜੂ ਦੇ ਧਾਰਮਿਕ ਅਸਥਾਨਾਂ ’ਤੇ ਦੀਵਿਆਂ ਦੀ ਹੋਈ ਜਗਮਗਾਹਟ
Publish Date: Mon, 09 Nov 2026 07:06 PM (IST)
Updated Date: Mon, 09 Nov 2026 07:08 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਜਿੱਥੇ ਬੀਤੇ ਦਿਨ ਦੀਵਾਲੀ ਮੌਕੇ ਪੂਰਾ ਹੀ ਦੇਸ਼ ਜਗਮਗਾ ਉੱਠਿਆ, ਉੱਥੇ ਰੌਸ਼ਨੀਆਂ ਦੇ ਇਸ ਪਵਿੱਤਰ ਤਿਉਹਾਰ ਨੂੰ ਲੈ ਕਿ ਫਗਵਾੜਾ ਲਾਗਲੇ ਪਿੰਡ ਮਹੇੜੂ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਦੀਵਿਆਂ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਸ਼ਾਮ ਹੁੰਦਿਆਂ ਹੀ ਧਾਰਮਿਕ ਅਸਥਾਨਾਂ ’ਤੇ ਦੀਵਿਆਂ ਦੀ ਜਗਮਗਾਹਟ ਨੇ ਮਨਮੋਹਕ ਦ੍ਰਿਸ਼ ਪੇਸ਼ ਕੀਤਾ। ਇਸ ਪਵਿੱਤਰ ਮੌਕੇ ਲੋਕਾਂ ਵੱਲੋਂ ਆਪਣੇ ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਗਈ। ਪਿੰਡ ਦੀਆਂ ਗਲੀਆਂ ਤੇ ਘਰਾਂ ਵਿੱਚ ਵੀ ਦੀਵੇ ਜਗਾ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਪਿੰਡ ਮਹੇੜੂ ਦੇ ਧਾਰਮਿਕ ਅਸਥਾਨਾਂ ’ਤੇ ਹੋਈ ਦੀਵਿਆਂ ਦੀ ਜਗਮਗਾਹਟ ਨੇ ਪੂਰੇ ਮਾਹੌਲ ਨੂੰ ਰੂਹਾਨੀ ਤੇ ਖੁਸ਼ਨੁਮਾ ਬਣਾ ਦਿੱਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਹੇੜੂ ਪਿੰਡ ਦੇ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਸਿੰਘਾਂ ਸ਼ਹੀਦਾਂ, ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਚੜ੍ਹਦਾ ਪਾਸਾ ਤੇ ਮਾਤਾ ਰਾਣੀ ਮੰਦਿਰ ਦੀਵਿਆਂ ਦੀ ਜਗਮਗਾਹਟ ਵਿੱਚ ਸਾਰੀ ਹੀ ਰਾਤ ਆਲੌਕਿਕ ਤੇ ਖਿੱਚ ਦਾ ਕੇਂਦਰ ਬਣੇ ਰਹੇ। ਇਸੇ ਹੀ ਤਰ੍ਹਾਂ ਫਗਵਾੜਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਭਾਰੀ ਰੌਣਕ ਤੇ ਚਹਿਲ-ਪਹਿਲ ਦੇਖਣ ਨੂੰ ਮਿਲੀ। ਇਸ ਮੌਕੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਪਿੰਡ ਦੇ ਸ਼ਮਸ਼ਾਨ ਘਾਟ ’ਚ ਵੀ ਦੀਵੇ ਜਗਾ ਕੇ ਆਪਣੇ ਪੁਰਖਿਆਂ ਨੂੰ ਯਾਦ ਕੀਤਾ।