ਵਾਟਾਂਵਾਲੀ ਖ਼ੁਰਦ ’ਚ ਧਾਰਮਿਕ ਸਮਾਗਮ ਕਰਵਾਇਆ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਾਟਾਂਵਾਲੀ ਖ਼ੁਰਦ ਵਿਖੇ ਧਾਰਮਿਕ ਸਮਾਗਮ, ਬਲਵੀਰ ਸ਼ੇਰਪੁਰੀ ਦਾ ਸਨਮਾਨ
Publish Date: Sun, 06 Sep 2026 10:26 PM (IST)
Updated Date: Sun, 06 Sep 2026 10:28 PM (IST)
ਬਲਵੀਰ ਸ਼ੇਰਪੁਰੀ ਦਾ ਕੀਤਾ ਗਿਆ ਸਨਮਾਨ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਜੀ ਦਾ ਪ੍ਰਕਾਸ਼ ਦਿਹਾੜਾ ਵਾਟਾਂਵਾਲੀ ਖ਼ੁਰਦ ਵਿਖੇ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਗੁਰਬਾਣੀ ਦੇ ਜਾਪ ਤੇ ਰੂਹਾਨੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਕਥਾ ਵਾਚਕ ਭਾਈ ਮਨਦੀਪ ਸਿੰਘ ਵਿਦਿਆਰਥੀ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਜਨਮ ਨਾਲ ਸਬੰਧਤ ਇਤਿਹਾਸਕ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਕਲਾਕਾਰ ਬਲਵੀਰ ਸ਼ੇਰਪੁਰੀ ਦੇ ਧਾਰਮਿਕ ਟਰੈਕ ‘ਮਜ਼ਬੀ ਸਿੰਘ’ ਦੇ ਪੋਸਟਰ ਦੀ ਪ੍ਰਮੋਸ਼ਨ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਚਰਨਜੀਤ ਚੰਨੀ, ਜੱਗੀ ਸਿੰਘ, ਜੈਵੀ ਸਿੰਘ, ਸਲਵਿੰਦਰ ਸਿੰਘ ਸਿੱਧੂ ਸੈਕਟਰੀ, ਜਗਦੀਸ਼ ਸਿੰਘ ਸਿੱਧੂ, ਤਰਲੋਕ ਸਿੰਘ (ਐੱਫਸੀਆਈ), ਫ਼ਕੀਰ ਚੰਦ ਮੈਂਬਰ ਪੰਚਾਇਤ, ਗੁਰਦੇਵ ਸਿੰਘ ਥਾਣੇਦਾਰ, ਚਰਨਜੀਤ ਸਿੰਘ ਸ਼ੇਰਪੁਰ, ਮੁਖ਼ਤਿਆਰ ਸਿੰਘ, ਲਖਵੀਰ ਸਿੰਘ ਲੱਖੀ, ਸਵਰਨ ਸਿੰਘ ਕਾਲਾ, ਹਰਮਨ ਸ਼ੇਰਪੁਰੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।