ਦਿਨ-ਬ-ਦਿਨ ਵਧ ਰਿਹੈ ਧਰਮ ਪਰਿਵਰਤਨ : ਕੰਗ
ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਧਰਮ ਪਰਿਵਰਤਨ,ਗੁਰਦੀਪ ਸਿੰਘ ਕੰਗ
Publish Date: Sun, 18 Jan 2026 07:36 PM (IST)
Updated Date: Sun, 18 Jan 2026 07:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿਚ ਧਰਮ ਪਰਿਵਰਤਨ ਬਹੁਤ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਕੁਝ ਲੋਕ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਲਈ ਉਕਸਾ ਕੇ ਆਪਣੇ ਧਰਮ ਵਿਚ ਜੋੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਅਤੇ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕੁਝ ਲੋਕ ਲਾਲਚ ਦੇ ਕੇ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਧਰਮ ਨਾਲੋਂ ਤੋੜ ਰਹੇ ਹਨ। ਇਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਗੁਰਦੀਪ ਕੰਗ ਨੇ ਕਿਹਾ ਕਿ ਫਗਵਾੜਾ ਅੰਦਰ ਵੀ ਬੜੀ ਤੇਜ਼ੀ ਨਾਲ ਧਰਮ ਪਰਿਵਰਤਨ ਦਾ ਕਾਰੋਬਾਰ ਚੱਲ ਰਿਹਾ ਹੈ। ਸਰਕਾਰ ਨੂੰ ਸੰਜ਼ੀਦਗੀ ਨਾਲ ਇਸ ਨੂੰ ਬੰਦ ਕਰਵਾਉਣਾ ਚਾਹੀਦਾ ਹੈ। ਕੁਝ ਖਾਸ ਤਬਕੇ ਦੇ ਲੋਕ ਆਮ ਲੋਕਾਂ ਨੂੰ ਬਹਿਲਾ-ਫੁਸਲਾ ਕੇ ਜਾਂ ਗੁੰਮਰਾਹ ਕਰਕੇ ਆਪਣੇ ਧਰਮ ਨੂੰ ਬਦਲਣ ਲਈ ਉਕਸਾ ਰਹੇ ਹਨ ਜੋ ਕਿ ਬਹੁਤ ਹੀ ਗਲਤ ਹੈ। ਜੋ ਵਿਅਕਤੀ ਜਿਹੜੇ ਧਰਮ ਵਿਚ ਪੈਦਾ ਹੋਇਆ ਹੈ, ਅਸਲ ਵਿਚ ਉਹ ਧਰਮ ਹੀ ਉਸਦਾ ਆਪਣਾ ਰਹੇਗਾ। ਪ੍ਰਸ਼ਾਸਨ ਨੂੰ ਧਰਮ ਪਰਿਵਰਤਨ ਕਰਕੇ ਹੋਰਾਂ ਧਰਮਾਂ ਵਿਚ ਬਦਲਣ ਵਾਲੇ ਲੋਕਾਂ ਖਿਲਾਫ ਸਖਤੀ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਨਾਲ ਹੀ ਧਰਮ ਗੁਰੂਆਂ ਨੂੰ ਵੀ ਸੰਜ਼ੀਦਗੀ ਨਾਲ ਇਸ ਮਸਲੇ ਸਬੰਧੀ ਅਵਾਜ਼ ਚੁੱਕਣੀ ਚਾਹੀਦੀ ਹੈ। ਕੰਗ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫਗਵਾੜਾ ਸ਼ਹਿਰ ਅੰਦਰ ਕੁਝ ਖਾਸ ਤਬਕੇ ਦੇ ਲੋਕ ਆ ਕੇ ਰਹਿਣ ਲੱਗੇ ਹਨ, ਉਹ ਕੌਣ ਹਨ, ਕਿਥੋਂ ਆਏ ਹਨ ਤੇ ਸ਼ਰੇਆਮ ਫਗਵਾੜਾ ਦੇ ਬਜਾਰਾਂ ਵਿਚ ਰੇਹੜੀਆਂ ’ਤੇ ਟੌਫੀਆਂ, ਡਰਾਈ ਫਰੂਟ ਦੇ ਛੋਟੇ-ਛੋਟੇ ਪੈਕੇਟ ਬਣਾਕੇ ਘੁੰਮ ਰਹੇ ਹਨ, ਇਨ੍ਹਾਂ ਦੀ ਜਾਂਚ ਜ਼ਰੂਰ ਕੀਤੀ ਜਾਵੇ ਕਿਉਂਕਿ ਐਨੀ ਮਹਿੰਗਾਈ ਦੇ ਦੌਰ ਵਿਚ ਉਨ੍ਹਾਂ ਦਾ ਗੁਜ਼ਰਾ ਕਿਸ ਤਰਾਂ ਚਲਦਾ ਹੋਵੇਗਾ, ਇਹ ਵੀ ਜਾਂਚ ਦਾ ਵਿਸ਼ਾ ਹੈ।