ਸ਼ਬਦ “ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ”ਰਿਲੀਜ਼ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸਬਦ “ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ”ਰਿਲੀਜ਼
Publish Date: Mon, 02 Nov 2026 06:35 PM (IST)
Updated Date: Mon, 02 Nov 2026 06:38 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਆਈਬੀਐੱਸ ਰਿਕਾਰਡਜ਼ ਕੰਪਨੀ ਦੇ ਮਾਲਕ ਇੰਦਰਬੀਰ ਸਿੰਘ ਵੱਲੋਂ ਭਾਈ ਰਾਜਪਰਮਿੰਦਰ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ” ਸ਼ਬਦ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ, ਜਤਿੰਦਰ ਸਿੰਘ ਖਾਲਸਾ ਉਘੇ ਸਮਾਜ ਸੇਵਕ ਤੇ ਪ੍ਰਧਾਨ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ, ਵੱਲੋਂ ਸਾਂਝੇ ਤੌਰ ’ਤੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਖਾਲਸਾ ਨੇ ਕੰਪਨੀ ਦੇ ਮਾਲਕ ਇੰਦਰਬੀਰ ਸਿੰਘ ਵੱਲੋਂ ਭਾਈ ਰਾਜਪਰਮਿੰਦਰ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ”ਸਬਦ ਰਿਲੀਜ਼ ਕਰਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਭਾਈ ਰਾਜਪਰਮਿੰਦਰ ਸਿੰਘ ਸਿੰਘ ਫਗਵਾੜੇ ਵਾਲਿਆ ਨੂੰ ਪੁਰਜ਼ੋਰ ਸਬਦਾਂ ਵਿੱਚ ਵਧਾਈ ਦਿੱਤੀ। ਇਸ ਮੌਕੇ ਖਾਲਸਾ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਭਾਈ ਰਾਜਪਰਮਿੰਦਰ ਸਿੰਘ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣ ਤੇ ਉਹ ਇਸੇ ਤਰ੍ਹਾਂ ਸੰਗਤਾਂ ਦੀ ਗੁਰਬਾਣੀ ਕੀਰਤਨ ਰਾਹੀਂ ਸੇਵਾ ਕਰਦੇ ਰਹਿਣ। ਸੰਗਤਾਂ ਨੂੰ ਇਹ ਨਵਾਂ ਟਰੈਕ “ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ“ ਜ਼ਰੂਰ ਪਸੰਦ ਆਵੇਗਾ। ਇਸ ਮੌਕੇ ਬੀਬੀ ਏਕਮਜੋਤ ਕੌਰ, ਬੀਬੀ ਹਰਵਿੰਦਰ ਕੌਰ, ਭਾਈ ਹਰਦੇਵ ਸਿੰਘ, ਭਾਈ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।