ਐੱਸ ਅਸ਼ੋਕ ਭੌਰਾ ਦੀ ਪੁਸਤਕ ਦਾ ਰਿਲੀਜ਼ ਸਮਾਰੋਹ 24 ਨੂੰ ਜਲੰਧਰ ’ਚ
ਐੱਸ.ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ 24 ਫਰਵਰੀ 2026 ਨੂੰ ਜਲੰਧਰ ਵਿਖੇ
Publish Date: Thu, 19 Feb 2026 07:10 PM (IST)
Updated Date: Thu, 19 Feb 2026 07:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਚੇਤਨਾ ਮੰਚ (ਰਜਿ.) ਵੱਲੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਐੱਸ ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ ਮਿਤੀ 24 ਫਰਵਰੀ 2026, ਦਿਨ ਮੰਗਲਵਾਰ, ਸ਼ਾਮ 3 ਵਜੇ, ਰਾਇਲ ਕੋਰਟ ਹੋਟਲ, ਜੋਤੀ ਚੌਕ ਜਲੰਧਰ ਵਿਖੇ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਐੱਮਪੀ ਮਨੀਸ਼ ਤਿਵਾੜੀ ਹੋਣਗੇ, ਜਦਕਿ ਐੱਮਪੀ ਰਾਜ ਕੁਮਾਰ ਚੱਬੇਵਾਲ, ਦੀਪਕ ਬਾਲੀ ਸਲਾਹਕਾਰ ਪੰਜਾਬ ਸਰਕਾਰ, ਬਹਾਦਰ ਸਿੰਘ ਯੂਐੱਸਏ, ਅਮੋਲਕ ਸਿੰਘ ਗਾਖਲ ਯੂਐੱਸਏ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਜਥੇਬੰਦੀ ਦੇ ਸਕੱਤਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ ਜੌਹਲ ਤੇ ਸਤਨਾਮ ਸਿੰਘ ਮਾਣਕ ਕਰਨਗੇ। ਉੱਘੇ ਲੇਖਕ, ਪੱਤਰਕਾਰ, ਪੰਜਾਬੀ ਪ੍ਰੇਮੀ ਸਮਾਗਮ ’ਚ ਸ਼ਾਮਲ ਹੋਣਗੇ।