65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ 20 ਸਕੂਲੀ ਬੱਚਿਆਂ ਨੂੰ ਵਿੱਤੀ ਸਹਾਇਤਾ
Publish Date: Fri, 25 Sep 2026 06:43 PM (IST)
Updated Date: Fri, 25 Sep 2026 06:45 PM (IST)
20 ਸਕੂਲੀ ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਮਾਨਵ ਕਲਿਆਣ ਰਕਤਦਾਨ ਸਮਿਤੀ ਵੱਲੋਂ 319ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸ਼ਿਵ ਮੰਦਰ ਕਚਹਿਰੀ ਚੌਕ ਵਿਖੇ ਕਰਵਾਇਆ ਗਿਆ। ਇਹ ਸਮਾਗਮ ਸੁਦੇਸ਼ ਕੁਮਾਰ ਗੁਪਤਾ ਅਮਰੀਕਾ ਵਾਲੇ ਤੇ ਡਾ. ਰਣਵੀਰ ਕੌਸ਼ਲ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਅਮਰੀਕਾ ਵਾਸੀ ਇੰਜੀਨੀਅਰ ਧਰਮਪਾਲ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ 20 ਸਕੂਲੀ ਬੱਚਿਆਂ ਨੂੰ 100-100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਸ ਮੌਕੇ ਪ੍ਰਧਾਨ ਰਮੇਸ਼ ਮਹਿਰਾ ਨੇ ਦੱਸਿਆ ਕਿ ਅਮਰੀਕਾ ਵਾਸੀ ਧਰਮਪਾਲ ਸੈਣੀ ਕਪੂਰਥਲਾ ਦੇ ਵਸਨੀਕ ਹਨ ਤੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਉਥੇ ਰਾਧਾ ਸੁਆਮੀ ਸਤਿਸੰਗ ਡੇਰੇ ਦੇ ਪ੍ਰਚਾਰਕ ਹੋਣ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਸਰਗਰਮ ਹਨ। ਉਹ ਸਮੇਂ-ਸਮੇਂ ’ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸ ਮੌਕੇ ਧਰਮਪਾਲ ਸੈਣੀ ਨੂੰ ਡਾ. ਰਣਵੀਰ ਕੌਸ਼ਲ, ਰਾਕੇਸ਼ ਮਹਾਜਨ, ਰਮੇਸ਼ ਮਹਿਰਾ, ਨਰੇਸ਼ ਸੂਜੋਕਾਲੀਆ, ਪਵਨ ਸ਼ਰਮਾ ਤੇ ਸੁਖਵਿੰਦਰ ਸਾਗਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੰਸਥਾ ਦੇ ਪੈਟਰਨ ਡਾ. ਰਣਵੀਰ ਕੌਸ਼ਲ, ਚੇਅਰਮੈਨ ਪਵਨ ਸ਼ਰਮਾ, ਜਨਰਲ ਸਕੱਤਰ ਰਾਜੇਸ਼ ਮਲਹੋਤਰਾ, ਪ੍ਰਧਾਨ ਰਮੇਸ਼ ਮਹਿਰਾ, ਟਰੱਸਟੀ ਨਰੇਸ਼ ਸੂਜੋਕਾਲੀਆ, ਵਾਈਸ ਚੇਅਰਮੈਨ ਸ਼ਿਵ ਦਰਸ਼ਨ ਕਪੂਰ, ਸਮਾਜ ਸੇਵੀ ਸਤੀਸ਼ ਸ਼ਰਮਾ, ਟਰੱਸਟੀ ਅਰੁਣ ਗੁਪਤਾ, ਅਸ਼ੋਕ ਪੁਰੀ, ਵਾਈਸ ਪ੍ਰਧਾਨ ਸੁਖਵਿੰਦਰ ਸਾਗਰ, ਟਰੱਸਟੀ ਨਰੇਸ਼ ਪੰਡਿਤ, ਕੈਸ਼ੀਅਰ ਅਰੁਣ ਅਗਰਵਾਲ, ਸਕੱਤਰ ਕ੍ਰਿਸ਼ਨ ਕੁਮਾਰ ਅਰੋੜਾ, ਸਤੀਸ਼ ਕਟਾਰੀਆ, ਟਰੱਸਟੀ ਜੋਤੀ ਪ੍ਰਕਾਸ਼ ਸ਼ਰਮਾ, ਚਰਨਜੀਤ ਸਿੰਘ ਚਹਿਲ, ਸੇਵਾਮੁਕਤ ਤਹਿਸੀਲਦਾਰ ਰਮੇਸ਼ ਗਿੱਲ, ਸਕੱਤਰ ਰਮੇਸ਼ ਭਗਤ, ਪ੍ਰਦੀਪ ਜੋਸ਼ੀ, ਹੀਰਾਲਾਲ ਵਰਮਾ, ਡਾ. ਸੰਜੀਵ ਕੰਡਾ, ਡਿੰਪੀ ਬਹਿਲ ਤੇ ਸੁਨੀਲ ਸਹਿਗਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅੰਤ ਵਿੱਚ ਐੱਮਡੀਐੱਸ ਸਕੂਲ ਦੇ ਪ੍ਰਬੰਧਕ ਰਾਕੇਸ਼ ਮਹਾਜਨ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।