ਨੰਬਰਦਾਰ ਯੂਨੀਅਨ ਦੇ ਬਿਧੀਪੁਰ ਸਰਪ੍ਰਸਤ ਤੇ ਸਾਬੂਵਾਲ ਪ੍ਰਧਾਨ ਬਣੇ ਨੰਬਰਦਾਰ ਯੂਨੀਅਨ ਦੇ ਰਣਜੀਤ ਸਿੰਘ ਬਿਧੀਪੁਰ ਸਰਪ੍ਰਸਤ ਤੇ ਸਤਵਿੰਦਰ ਸਿੰਘ ਸਾਬੂਵਾਲ ਪ੍ਰਧਾਨ ਬਣੇ
Publish Date: Sat, 08 Aug 2026 08:19 PM (IST)
Updated Date: Sat, 08 Aug 2026 08:20 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਦੋ ਨੰਬਰਦਾਰ ਯੂਨੀਅਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੱਖਰੀ ਕਾਰਗੁਜ਼ਾਰੀ ਨੂੰ ਖ਼ਤਮ ਕਰਦਿਆਂ ਹੁਣ ਏਕਤਾ ਹੋ ਗਈ ਹੈ। ਇਹ ਏਕਤਾ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਹੋਈ। ਏਕਤਾ ਉਪਰੰਤ ਪੰਜਾਬ ਨੰਬਰਦਾਰ ਯੂਨੀਅਨ (ਰਜਿ. ਨੰਬਰ 643) ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਮਾਸਟਰ ਰਣਜੀਤ ਸਿੰਘ ਬਿਧੀਪੁਰ ਨੂੰ ਸਰਪ੍ਰਸਤ, ਸਤਵਿੰਦਰ ਸਿੰਘ ਸਾਬੂਵਾਲ ਨੂੰ ਪ੍ਰਧਾਨ ਅਤੇ ਪਰਮਜੀਤ ਸਿੰਘ ਮੁੱਲਾਂਕਾਲਾ ਤੇ ਲਹਿੰਬਰ ਸਿੰਘ ਸਰਾਏ ਜੱਟਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ। ਇਸ ਮੌਕੇ ਸਮੂਹ ਨੰਬਰਦਾਰਾਂ ਨੇ ਕਿਹਾ ਕਿ ਦੋਵਾਂ ਜਥੇਬੰਦੀਆਂ ਦੀ ਏਕਤਾ ਨਾਲ ਨੰਬਰਦਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਇਕਜੁੱਟ ਹੋ ਕੇ ਉਠਾਉਣ ਤੇ ਉਨ੍ਹਾਂ ਦੇ ਹੱਲ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਤਨ ਕਰਨ ਵਿੱਚ ਮਦਦ ਮਿਲੇਗੀ। ਏਕਤਾ ਉਪਰੰਤ ਸਮੂਹ ਨੰਬਰਦਾਰਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਮੈਨੇਜਰ ਗੁਰਦੁਆਰਾ ਬੇਰ ਸਾਹਿਬ ਅਵਤਾਰ ਸਿੰਘ ਵੱਲੋਂ ਸਮੁੱਚੀ ਨੰਬਰਦਾਰ ਯੂਨੀਅਨ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸਾਰੇ ਆਗੂਆਂ ਨੇ ਏਕਤਾ ਲਈ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਹੋਰ ਸਾਰੇ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਯੂਨੀਅਨ ਨੰਬਰਦਾਰ ਭਾਈਚਾਰੇ ਦੇ ਹਿੱਤਾਂ ਲਈ ਮਿਲ ਕੇ ਕੰਮ ਕਰੇਗੀ। ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਸ ਸਬੰਧੀ ਆਯੋਜਿਤ ਮੀਟਿੰਗ ਵਿਚ ਉਚੇਚੇ ਤੌਰ ’ਤੇ ਪੁੱਜੇ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਨਵੇਂ ਅਹੁਦੇਦਾਰਾਂ ਤੇ ਸਮੂਹ ਨੰਬਰਦਾਰਾਂ ਨੂੰ ਵਧਾਈ ਦਿੱਤੀ ਤੇ ਨੌਜਵਾਨ ਯੂਨੀਅਨ ਦੇ ਸਰਪ੍ਰਸਤੀ ਮਾਸਟਰ ਰਣਜੀਤ ਸਿੰਘ ਬਿਧੀਪੁਰ ਦੀ ਅਗਵਾਈ ਵਿੱਚ ਨਵੇ ਪ੍ਰਧਾਨ ਸਤਵਿੰਦਰ ਸਿੰਘ ਸਾਬੂਵਾਲ ਨੂੰ ਡਟ ਕੇ ਕੰਮ ਕਰਨ ਦੀ ਪ੍ਰੇਰਨਾ ਕੀਤੀ । ਇਸ ਸਮੇਂ ਜਨਰਲ ਸਕੱਤਰ ਪਰਮਜੀਤ ਸਿੰਘ ਮੁੱਲਾਂਕਾਲਾ ਤੇ ਲਹਿੰਬਰ ਸਿੰਘ ਸਰਾਏ ਜੱਟਾਂ ਨੂੰ ਮਿਲ ਕੇ ਸਾਰੀ ਜਥੇਬੰਦੀ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਡਟ ਜਾਣ ਦਾ ਸੱਦਾ ਦਿੱਤਾ। ਇਸ ਸਮੇ ਨੰਬਰਦਾਰ ਯੂਨੀਅਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ਜਗਜੀਤ ਸਿੰਘ ਅਦਾਲਤ ਚੱਕ ਬਣਾਏ ਗਏ। ਇਸ ਤੋਂ ਇਲਾਵਾ ਪੰਜ ਮੀਤ ਪ੍ਰਧਾਨ ਨੰਬਰਦਾਰ ਮਨਜੀਤ ਸਿੰਘ ਜੰਮੂ ਅਮਰਜੀਤਪੁਰ, ਸੁਖਦੇਵ ਸਿੰਘ ਸਵਾਲ, ਹਰਵੰਤ ਸਿੰਘ ਵਡੈਚ ਮੋਠਾਂਵਾਲਾ, ਜੋਗਿੰਦਰ ਰਾਮ ਨਸੀਰਪੁਰ ਤੇ ਸ਼ਿੰਗਾਰਾ ਸਿੰਘ ਮਿਆਣੀ ਬਹਾਦਰ ਬਣਾਏ। ਯੂਨੀਅਨ ਦੇ ਖਜ਼ਾਨਚੀ ਮਹਿੰਦਰ ਸਿੰਘ ਮੋਖੇ, ਸਹਾਇਕ ਖਜ਼ਾਨਚੀ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਯੂਨੀਅਨ ਦੇ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਇੰਚਾਰਜ ਨੰਬਰਦਾਰ ਕਸ਼ਮੀਰ ਸਿੰਘ ਕੌਸਲਰ, ਪ੍ਰੈਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਸਰਕਲ ਦਿਹਾਤੀ ਇੰਚਾਰਜ ਸੁਖਜਿੰਦਰ ਸਿੰਘ ਚੁਲੱਧਾ, ਸਰਕਲ ਤਲਵੰਡੀ ਚੌਧਰੀਆਂ ਦੇ ਇੰਚਾਰਜ ਓਮ ਪ੍ਰਕਾਸ਼, ਮੁੱਖ ਸਲਾਹਕਾਰ ਸੁਰਿੰਦਰ ਪਾਲ ਸਿੰਘ ਸੋਢੀ ਪਿੰਡ ਹੈਬਤਪੁਰ ਤੇ ਪੰਜ ਕਾਰਜਕਾਰਨੀ ਮੈਂਬਰ ਗਿਆਨ ਸਿੰਘ ਪਰਮਜੀਤਪੁਰ, ਕੰਵਰ ਸਤਨਾਮ ਸਿੰਘ ਭਾਗੋਬੁੱਢਾ, ਬਖਸ਼ੀਸ਼ ਸਿੰਘ ਜੱਬੋਵਾਲ, ਬਲਵਿੰਦਰ ਸਿੰਘ ਨਸੀਰੇਵਾਲ, ਮਲਕੀਤ ਸਿੰਘ ਦੇ ਡਡਵਿੰਡੀ ਬਣਾਏ ਗਏ। ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਸਾਰੇ ਨੰਬਰਦਾਰ ਜ਼ਿਲਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦੀ ਮਜਬੂਤੀ ਲਈ ਕੰਮ ਕਰਾਂਗੇ।