ਦੰਦੂਪੁਰ ’ਚ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਨੂੰ ਮਿਲਿਆ ਵੱਡਾ ਹੁੰਗਾਰਾ, 20-25 ਪਰਿਵਾਰ ਹੋਏ ਸ਼ਾਮਲ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਦੰਦੂਪੁਰ ਵਿਖੇ ਜਸਵਿੰਦਰ ਸਿੰਘ ਸ਼ਿੰਦੂ ਦੇ ਚਾਚਾ ਜੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ 20-25 ਨਵੇਂ ਪਰਿਵਾਰ ਰਾਣਾ ਪਰਿਵਾਰ ਨਾਲ ਜੁੜ ਗਏ। ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਰਾਣਾ ਪਰਿਵਾਰ ਨਾਲ ਜੁੜਨ ਵਾਲੇ ਸਾਰੇ ਨਵੇਂ ਪਰਿਵਾਰਾਂ ਦਾ ਉਹ ਤਹਿ ਦਿਲੋਂ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਸ਼ਾਮਲ ਹੋਏ ਹਰ ਵਿਅਕਤੀ ਨੂੰ ਪੂਰਾ ਮਾਣ-ਸਨਮਾਨ ਤੇ ਇੱਜ਼ਤ ਬਖਸ਼ੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ, ਵਿਸ਼ਵਾਸ ਤੇ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਉਹ ਹਮੇਸ਼ਾ ਲੋਕਾਂ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਜਸਵਿੰਦਰ ਸਿੰਘ ਸ਼ਿੰਦੂ, ਸਾਬਕਾ ਸਰਪੰਚ ਬਿਸੰਬਰ ਸਿੰਘ ਤੇ ਰਿਟਾਇਰਡ ਜੇਈ ਬਲਵੰਤ ਸਿੰਘ ਨੇ ਕਿਹਾ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਮਾਣ-ਸਨਮਾਨ ਦੇਣਾ ਸ਼ਲਾਘਾਯੋਗ ਕਦਮ ਹੈ। ਮੀਟਿੰਗ ਵਿੱਚ ਜੋਗਾ ਸਿੰਘ ਮੋਮੀ ਕਾਲੇਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਮੈਂਬਰ ਸਤਪਾਲ ਸਿੰਘ, ਮੈਂਬਰ ਜਗਮੀਤ ਸਿੰਘ, ਮੈਂਬਰ ਸੰਤੋਸ਼ ਸਿੰਘ, ਸਰਪੰਚ ਸੁਨੀਤਾ ਜੀ ਦੇ ਪਤੀ, ਚਰਨਜੀਤ ਸਿੰਘ, ਜਗਮੀਤ ਸਿੰਘ, ਕਾਲਾ, ਸਰਪੰਚ ਮੰਗਾ, ਤਰਸੇਮ ਸਿੰਘ, ਜਗਪਾਲ ਸਿੰਘ, ਜੱਸਾ, ਦਰਸ਼ਨ ਕੌਰ, ਜਸਬੀਰ ਕੌਰ, ਬਿਸ਼ਨ, ਰਤਨ ਲਾਲ, ਫਕੀਰ ਸਿੰਘ, ਗੁਰਜੀਤ ਸਿੰਘ, ਸੁੱਚਾ ਸਿੰਘ, ਰੇਸ਼ਮ ਸਿੰਘ, ਸੂਬਾ ਰਾਮ ਚੌਕੀਦਾਰ, ਪਰਮਜੀਤ ਸਿੰਘ ਮਿਸਤਰੀ, ਸ਼ਿੰਗਾਰਾ ਸਿੰਘ ਟੇਲਰ, ਹਰਦੀਪ ਸਿੰਘ, ਬਖ਼ਸ਼ੀਸ਼ ਸਿੰਘ, ਪਿਆਰਾ ਲਾਲ, ਕਸ਼ਮੀਰ ਸਿੰਘ ਖਿੰਡਾ, ਵਰਿਆਮ ਸਿੰਘ, ਰੌਂਕੀ ਰਾਮ, ਭਜਨ ਸਿੰਘ, ਮੁਖਤਾਰ ਸਿੰਘ ਮੋਮੀ, ਗੁਰਮੀਤ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ ਗੱਡਾ, ਰਾਜੂ, ਬਿੰਦਰ, ਬਿਸੰਬਰ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਸਰਪੰਚ, ਕਸ਼ਮੀਰ ਸਿੰਘ ਫੌਜੀ, ਕਸ਼ਮੀਰ ਕੌਰ, ਤਰਸੇਮ ਸਿੰਘ, ਬਲਜਿੰਦਰ ਕੌਰ, ਗੁਰਬਖ਼ਸ਼ ਕੌਰ, ਸੀਬੋ, ਚਰਨਜੀਤ ਕੌਰ ਸਰਪੰਚ, ਸਵਰਨ ਸਿੰਘ ਗੱਡਾ, ਮੰਗਾ ਗੱਡਾ, ਬਖ਼ਸ਼ੀਸ਼ ਸਿੰਘ ਬੈਂਡ ਮਾਸਟਰ, ਸ਼ਿੰਦੂ ਸ਼ਿੰਦਰਪਾਲ, ਏਐੱਸਆਈ ਨਿਰਮਲ ਸਿੰਘ, ਅਮਰਜੀਤ ਸਿੰਘ, ਸ਼ੀਸ਼ਾ ਟੇਲਰ, ਪਿਆਰਾ ਸਿੰਘ, ਰਤਨ ਸਿੰਘ, ਮੀਕਾ ਸਿੰਘ, ਦਿਸ਼ਾ, ਅੰਦਾ ਤੇ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ, ਪਰਿਵਾਰਕ ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ।