ਪਾਸ ਹੋਏ ਵਿਕਾਸ ਕਾਰਜ ਕਰਵਾਉਣ ਲਈ ਰਾਣਾ ਨੇ ਡੀਸੀ ਨਾਲ ਕੀਤੀ ਮੁਲਾਕਾਤ ਰਾਣਾ ਗੁਰਜੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੁਲਾਕਾਤ
Publish Date: Mon, 23 Nov 2026 07:24 PM (IST)
Updated Date: Mon, 23 Nov 2026 07:25 PM (IST)
ਵਿਕਾਸ ਕਾਰਜ ਅਗਲੇ 2-4 ਦਿਨਾਂ ’ਚ ਸ਼ੁਰੂ ਕਰਵਾਉਣ ਦਾ ਮਿਲਿਆ ਭਰੋਸਾ ਕੈਪਸ਼ਨ: 23ਕੇਪੀਟੀ3 ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੁਲਾਕਾਤ ਕਰਕੇ ਸ਼ਹਿਰ ਕਪੂਰਥਲਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹਿਲਾਂ ਪਾਸ ਹੋਏ ਵਿਕਾਸ ਕਾਰਜਾਂ ਦੇ ਲੰਬੇ ਸਮੇਂ ਤੋਂ ਸ਼ੁਰੂ ਨਾ ਹੋਣ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਗਿਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਨਗਰ ਨਿਗਮ ਕਪੂਰਥਲਾ ਵਿੱਚ ਕਾਂਗਰਸ ਪਾਰਟੀ ਦਾ ਹਾਊਸ ਸੀ, ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਕਈ ਵਿਕਾਸ ਕਾਰਜ ਪਾਸ ਕੀਤੇ ਗਏ ਸਨ, ਪਰ ਅਜੇ ਤੱਕ ਇਨ੍ਹਾਂ ਵਿੱਚੋਂ ਕਈ ਕੰਮ ਸ਼ੁਰੂ ਨਹੀਂ ਹੋ ਸਕੇ। ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਮਨਜ਼ੂਰਸ਼ੁਦਾ ਕੰਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਭਰੋਸਾ ਦਿਵਾਇਆ ਗਿਆ ਕਿ ਹੇਠ ਲਿਖੇ ਵਿਕਾਸ ਕਾਰਜ ਅਗਲੇ 2 ਤੋਂ 4 ਦਿਨਾਂ ਦੇ ਅੰਦਰ ਸ਼ੁਰੂ ਕਰਵਾ ਦਿੱਤੇ ਜਾਣਗੇ। ਮੁੱਖ ਵਿਕਾਸ ਕਾਰਜਾਂ ਦਾ ਵੇਰਵਾ ਇਸ ਪ੍ਰਕਾਰ ਹੈ ਵਾਰਡ ਨੰਬਰ 21 ਡੇਰਾ ਜੱਗੂ ਸ਼ਾਹ ਤੋਂ ਲੈ ਕੇ ਵਸਾਵਾ ਸਿੰਘ ਦੇ ਘਰ ਤੱਕ ਸੜਕ ਦਾ ਨਿਰਮਾਣ ਤੇ ਮਾਸਟਰ ਸੋਢੀ ਦੇ ਘਰ ਤੋਂ ਮੇਸ਼ੀ ਮਿਸਤਰੀ ਰਾਹੀਂ ਬੈੱਲੀ ਰਾਮ ਦੇ ਘਰ ਤੱਕ ਸੜਕ ਦਾ ਨਿਰਮਾਣ, ਵਾਰਡ ਨੰਬਰ 17 ਪੰਜਾਬੀ ਬਾਗ ਵਿਖੇ ਪਹਿਲਾਂ ਪਾਸ ਹੋਏ ਸੜਕ ਨਿਰਮਾਣ ਦੇ ਕੰਮ ਦੀ ਸ਼ੁਰੂਆਤ, ਵਾਰਡ ਨੰਬਰ 18 ਮੋਤੀ ਬਾਗ ਇਲਾਕੇ ਵਿੱਚ ਸੜਕਾਂ ਦਾ ਨਿਰਮਾਣ, ਮਨਸੂਰਵਾਲ ਦੋਨਾ ਦੀਆਂ ਫਿਰਨੀਆਂ ਦੀਆਂ ਸੜਕਾਂ ਦਾ ਨਿਰਮਾਣ, ਵਾਰਡ ਨੰਬਰ 9,10,11,12,14 ਕਾਂਜਲੀ ਰੋਡ, ਨੇੜੇ ਜੱਗੀ ਮਾਰਕੀਟ ਤੋਂ ਲੈ ਕੇ ਡੀ.ਟੀ.ਓ. ਦਫ਼ਤਰ ਤੱਕ ਸੜਕ ਦਾ ਨਿਰਮਾਣ, ਮੁਹੱਲਾ ਤਲੋਕਪੁਰਾ ਵੱਖ-ਵੱਖ ਥਾਵਾਂ ਤੇ ਵਾਟਰ ਸਪਲਾਈ ਅਤੇ ਗਲੀਆਂ ਦੇ ਨਿਰਮਾਣ ਦੇ ਕੰਮ, ਵਾਰਡ ਨੰਬਰ 2, 3 ਤੇ 8 ਸ਼ੇਰਾਂਵਾਲਾ ਗੇਟ ਤੋਂ ਲੈ ਕੇ ਸੀਨਪੁਰਾ ਗੁਰਦੁਆਰਾ ਸਾਹਿਬ/ ਆਦਰਸ਼ ਨਗਰ ਤੱਕ ਸੜਕਾਂ ਦੇ ਨਿਰਮਾਣ ਦੇ ਕੰਮ, ਵਾਰਡ ਨੰਬਰ 19 ਠਾਕੁਰ ਨਗਰ ਦੀਆਂ ਗਲੀਆਂ ਨੰਬਰ 6 ਅਤੇ 7 ਦਾ ਨਿਰਮਾਣ, ਵਾਰਡ ਨੰਬਰ 38 ਮੁਹੱਲਾ ਸੰਤਪੁਰਾ ਦੀਆਂ ਗਲੀਆਂ ਨੰਬਰ 3 ਅਤੇ 4 ਦਾ ਨਿਰਮਾਣ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣੀ ਚਾਹੀਦੀ ਤੇ ਲੋਕਾਂ ਨਾਲ ਜੁੜੇ ਬੁਨਿਆਦੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਭਰੋਸਾ ਦਿਵਾਇਆ ਕਿ ਉਪਰੋਕਤ ਸਾਰੇ ਕੰਮ ਅਗਲੇ 2 ਤੋਂ 4 ਦਿਨਾਂ ਦੇ ਅੰਦਰ ਸ਼ੁਰੂ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਵਾਈਸ ਪ੍ਰਧਾਨ ਰਾਜਿੰਦਰ ਸਿੰਘ ਪਾਲਾ, ਨਰੈਣ ਵਿਸ਼ਿਸਟ ਜ਼ਿਲ੍ਹਾ ਉਪ ਪ੍ਰਧਾਨ, ਮਨੀਸ਼ ਸ਼ਾਹ, ਸਾਬਕਾ ਐੱਮਸੀ ਕੇਹਰ ਸਿੰਘ, ਸਾਬਕਾ ਐੱਮਸੀ, ਬਲਵੀਰ ਸਿੰਘ ਬੀਰਾ ਐੱਮਸੀ, ਹਰਜੀਤ ਸਿੰਘ ਬੱਬਾ, ਸਾਬਕਾ ਕੌਂਸਲਰ ਆਦਿ ਹਾਜ਼ਰ ਸਨ।