ਐੱਸਸੀ ਲੋਕਾਂ ’ਤੇ ਕੀਤਾ ਜਾ ਰਿਹਾ ਬੇਤਹਾਸ਼ਾ ਅੱਤਿਆਚਾਰ : ਗੁਰਜੋਤ ਸਹੋਤਾ ਐਸਸੀ ਲੋਕਾਂ ਤੇ ਕੀਤਾ ਜਾ ਰਿਹਾ ਬੇਤਹਾਸ਼ਾ ਅੱਤਿਆਚਾਰ : ਗੁਰਜੋਤ ਸਹੋਤਾ
Publish Date: Sun, 13 Sep 2026 08:10 PM (IST)
Updated Date: Sun, 13 Sep 2026 08:11 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ਪੰਜਾਬ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਐੱਸਸੀ ਭਾਈਚਾਰੇ ਦੇ ਲੋਕਾਂ ’ਤੇ ਹੋ ਰਹੇ ਕਥਿਤ ਅਤਿਆਚਾਰ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਸਹੋਤਾ ਨੇ ਦੱਸਿਆ ਕਿ ਤੂਰ ਬਨਜਾਰਾ ਪਿੰਡ ਵਿੱਚ ਮੰਤਰੀ ਤੋਂ ਪੰਜਾਬ ਵਿੱਚ ਸ਼ਰੇਆਮ ਵਿਕ ਰਹੇ ਨਸ਼ਿਆਂ ਦੇ ਵਾਧੇ ਬਾਰੇ ਪੁੱਛਣ ’ਤੇ ਮੰਤਰੀ ਦੇ ਨਜ਼ਦੀਕੀਆਂ ਵੱਲੋਂ ਬਹੁਤ ਜ਼ਿਆਦਾ ਦਿਮਾਗੀ ਪ੍ਰੇਸ਼ਰ ਪਾਉਣ ’ਤੇ ਗੁਲਜ਼ਾਰ ਸਿੰਘ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ। ਸਹੋਤਾ ਨੇ ਕਿਹਾ ਕਿ ਮਿ੍ਤਕ ਗੁਲਜ਼ਾਰ ਸਿੰਘ ਨੇ ਵੀਡੀਓ ਵਿਚ ਜਿਨ੍ਹਾਂ ਆਦਮੀਆ ਦੇ ਨਾਂ ਲਏ ਹਨ, ਉਨ੍ਹਾਂ ਸਾਰੇ ਵਿਅਕਤੀਆਂ ’ਤੇ ਕਾਰਵਾਈ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ’ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਸਹੋਤਾ ਨੇ ਕਿਹਾ ਕਿ ਨਸ਼ੇ ਖਿਲਾਫ ਆਵਾਜ਼ ਚੁੱਕਣਾ ਵੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਗੁਨਾਹ ਸਾਬਤ ਹੋ ਰਿਹਾ ਹੈ। ਇਸ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਨਤਾ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਤੋਂ ਪੂਰੀ ਤਰ੍ਹਾਂ ਵਾਕਫ਼ ਹੈ। ਪੰਜ ਸਾਲਾਂ ਵਿੱਚ ਐੱਸਸੀ ਸਮਾਜ ਦੇ ਦੇ ਹੱਕ ਵਿੱਚ ਕੋਈ ਵੀ ਕੰਮ ਨਾ ਕਰਨਾ ਉਲਟਾ ਆਵਾਜ਼ ਉਠਾਉਣ ਵਾਲੇ ਆਦਮੀ ਦੀ ਪੁਲਿਸ ਤਸ਼ੱਦਦ ਨਾਲ ਆਵਾਜ਼ ਬੰਦ ਕਰਵਾ ਦੇਣਾ ਸਭ ਲੋਕ ਅੱਖੀਂ ਦੇਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਜਗ੍ਹਾ ਐੱਸਸੀ ਸਮਾਜ ਨਾਲ ਧੱਕੇਸ਼ਾਹੀ ਹੋਈ ਹੈ। ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਘਰ ਘਰ ਜਾ ਕੇ ਨੁੱਕੜ ਮੀਟਿੰਗਾਂ ਕਰ ਰਹੀ ਹੈ ਤੇ ਇਸ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ, ਜੋ ਇਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰੇਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕਰੇਗੀ। ਇਸ ਸਮੇਂ ਸਰਵਣ ਸਿੰਘ, ਦਵਿੰਦਰ ਸਿੰਘ ਫਰੀਦ ਸਰਾਏ, ਅਕਾਸ਼ ਜੱਬੋਵਾਲ, ਸੁਰਿੰਦਰ ਸੁਲਤਾਨਪੁਰ ਲੋਧੀ, ਰੋਹਿਤ ਸੁਲਤਾਨਪੁਰ ਲੋਧੀ, ਸੁਰਜੀਤ ਸਿੰਘ ਦੀਪੇਵਾਲ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਰੋਸ਼ਨ ਲਾਲ, ਓਮ ਪ੍ਰਕਾਸ਼ ਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।