ਠੇਕੇਦਾਰ ਰਮਨ ਅਰੋੜਾ ਨੇ ਕੀਤਾ ਲੰਗਰਾਂ ਦਾ ਉਦਘਾਟਨ
ਮਹਾਸ਼ਿਵਰਾਤਰੀ ਮੌਕੇ ਲਗਾਏ ਲੰਗਰਾਂ ਦਾ ਉਦਘਾਟਨ ਰਮਨ ਅਰੋੜਾ ਐਕਸਾਈਜ਼ ਠੇਕੇਦਾਰ ਨੇ ਕੀਤਾ
Publish Date: Sun, 15 Feb 2026 08:49 PM (IST)
Updated Date: Sun, 15 Feb 2026 08:51 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਸਾਰੀ ਦੁਨੀਆ ਭੋਲੇਨਾਥ ਦੀ ਮਹਿਮਾ ਦਾ ਗੁਣਗਾਨ ਕਰਦੀ ਹੈ। ਇਸ ਮੌਕੇ ਰੇਲਵੇ ਸਟੇਸ਼ਨ ਨੇੜੇ ਖੀਰ-ਪੂਰੀ ਦਾ ਲੰਗਰ ਲਗਾਇਆ ਗਿਆ, ਜਿਸ ਦਾ ਉਦਘਾਟਨ ਰਮਨ ਅਰੋੜਾ ਐਕਸਾਈਜ਼ ਠੇਕੇਦਾਰ ਨੇ ਕੀਤਾ। ਇਸੇ ਤਰ੍ਹਾਂ ਸ਼ਿਵ ਮੰਦਿਰ ਮਾਡਲ ਟਾਊਨ ਵਿਖੇ ਰਾਜੀਵ ਤੇ ਵਿਸ਼ੂ ਅਗਨੀਹੋਤਰੀ ਵੱਲੋਂ ਲਗਾਏ ਲੰਗਰ ਦਾ ਉਦਘਾਟਨ ਰਮਨ ਅਰੋੜਾ ਐਕਸਾਈਜ਼ ਠੇਕੇਦਾਰ ਨੇ ਕੀਤਾ। ਰਮਨ ਅਰੋੜਾ ਨੇ ਕਿਹਾ ਕਿ ਅੱਜ ਦਾ ਸ਼ਿਵਰਾਤਰੀ ਦਾ ਦਿਨ ਸਨਾਤਨ ਧਰਮ ’ਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਅੱਜ ਤਿੰਨਾਂ ਲੋਕਾਂ ਦੇ ਮਾਲਿਕ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਵਤੀ ਦਾ ਵਿਆਹ ਹੁੰਦਾ ਹੈ, ਜਿਸਨੂੰ ਮਨਾਉਣ ਲਈ ਸਾਰੀ ਦੁਨੀਆ ’ਚ ਭੋਲੇਨਾਥ ਦੇ ਭਗਤ ਲੰਗਰ ਲਗਾਕੇ, ਨੱਚ ਗਾਕੇ ਸ਼ਿਵਰਾਤਰੀ ਦਾ ਦਿਹਾੜਾ ਮਨਾਂਉਦੇ ਹਨ। ਇਸ ਮੌਕੇ ਰੋਹਿਤ, ਮਨੀਸ਼ ਅੱਗਰਵਾਲ, ਸੋਨੂ, ਕੁਲਦੀਪ ਭਾਸਕਰ ਆਦਿ ਹਾਜ਼ਰ ਸਨ।