ਪਿਆਰ ਦਾ ਬੰਧਨ ਹੈ ਰੱਖੜੀ : ਕੁਲਦੀਪ ਸਿੰਘ ਰੱਖੜੀ ਦਾ ਤਿਉਹਾਰ: ਸੁਰੱਖਿਆ ਅਤੇ ਪਿਆਰ ਦਾ ਬੰਧਨ : ਕੁਲਦੀਪ ਸਿੰਘ
Publish Date: Sun, 23 Aug 2026 10:18 PM (IST)
Updated Date: Sun, 23 Aug 2026 10:21 PM (IST)
ਕਿਹਾ-ਰੱਖੜੀ ਤੇ ਲਵੋ ਹਰ ਭੈਣ ਦੀ ਸੁਰੱਖਿਆ ਦਾ ਸੰਕਲਪ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰੱਖੜੀ ਦੇ ਪਵਿੱਤਰ ਤਿਉਹਾਰ ਉੱਤੇ ਆਓ ਸਾਰੇ ਰਲ ਕੇ ਹਰ ਭੈਣ ਤੇ ਧੀ ਦੀ ਇੱਜ਼ਤ, ਮਾਣ ਤੇ ਸੁਰੱਖਿਆ ਕਰਨ ਦਾ ਪੱਕਾ ਪ੍ਰਣ ਕਰੀਏ, ਤਾਂ ਜੋ ਸਮਾਜ ਵਿੱਚ ਹਰ ਔਰਤ ਸੁਰੱਖਿਅਤ ਤੇ ਨਿਡਰ ਮਹਿਸੂਸ ਕਰ ਸਕੇ। ਇਹ ਗੱਲ ਕਾਂਗਰਸੀ ਕੌਂਸਲਰ ਕੁਲਦੀਪ ਸਿੰਘ ਸਮੂਹ ਸਮਾਜ ਨੂੰ ਅਪੀਲ ਕਰਦਿਆਂ ਕਹੀ। ਉਨ੍ਹਾਂ ਨੇ ਕਿਹਾ ਕਿ ਹਰ ਔਰਤ ਨੂੰ ਬਰਾਬਰ ਦਾ ਆਦਰ ਸਤਿਕਾਰ ਦੇਣਾ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜਿਹਾ ਵਾਤਾਵਰਣ ਬਣਾਉਣਾ ਜ਼ਰੂਰੀ ਹੈ ਜਿੱਥੇ ਕੋਈ ਵੀ ਭੈਣ ਬਾਹਰ ਨਿਕਲਣ ਵੇਲੇ ਡਰੇ ਨਾ। ਸਿਰਫ਼ ਆਪਣੀ ਨਹੀਂ, ਸਗੋਂ ਹਰ ਭੈਣ ਦੀ ਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਭੈਣ ਦੀ ਸੁਰੱਖਿਆ ਕਰਨ ਦਾ ਸੰਕਲਪ ਭਰਾ ਤੇ ਭੈਣ ਦੇ ਪਵਿੱਤਰ ਪਿਆਰ, ਅਟੁੱਟ ਵਿਸ਼ਵਾਸ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਹ ਸਿਰਫ਼ ਰੱਖੜੀ ਜਾਂ ਕਿਸੇ ਤਿਉਹਾਰ ਤੱਕ ਸੀਮਤ ਨਹੀਂ ਹੈ, ਸਗੋਂ ਜੀਵਨ ਭਰ ਹਰ ਮੁਸੀਬਤ ਵਿੱਚ ਭੈਣ ਦਾ ਸਾਥ ਦੇਣ ਤੇ ਉਸਦੀ ਇੱਜ਼ਤ ਤੇ ਜਾਨ ਦੀ ਰਾਖੀ ਕਰਨ ਦਾ ਅਹਿਦ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਰੱਖੜੀ ਭੈਣ-ਭਰਾ ਵਿਚਕਾਰ ਬੰਧਨ ਦਾ ਇੱਕ ਸੁੰਦਰ ਜਸ਼ਨ ਹੈ, ਇੱਕ ਬੰਧਨ ਜੋ ਗੁੱਟ ਦੇ ਦੁਆਲੇ ਬੰਨ੍ਹੇ ਸਰੀਰਕ ਧਾਗੇ ਤੋਂ ਪਾਰ ਹੁੰਦਾ ਹੈ। ਇਹ ਇੱਕ ਤਿਉਹਾਰ ਹੈ ਜੋ ਪਿਆਰ, ਦੇਖਭਾਲ ਤੇ ਇੱਕ ਦੂਜੇ ਦੀ ਰੱਖਿਆ ਤੇ ਕਦਰ ਕਰਨ ਲਈ ਜੀਵਨ ਭਰ ਦੀ ਵਚਨਬੱਧਤਾ ਦਾ ਸਨਮਾਨ ਕਰਦਾ ਹੈ।