ਜੀਡੀਆਰ ਕਾਨਵੈਂਟ ਸਕੂਲ ’ਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ
Publish Date: Fri, 28 Aug 2026 07:45 PM (IST)
Updated Date: Fri, 28 Aug 2026 07:46 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਹ ਤਿਉਹਾਰ ਭਰਾ ਤੇ ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸਦੀ ਰੂਪ-ਰੇਖਾ ਡੈਫੋਡਿਲ ਹਾਊਸ ਦੇ ਇੰਚਾਰਜ ਮੈਡਮ ਗੁਰਜਿੰਦਰ ਕੌਰ ਨੇ ਤਿਆਰ ਕੀਤੀ। ਇਸ ਸਭਾ ਵਿੱਚ ਕਲਾਸ ਤੀਜੀ ਦੀ ਵਿਦਿਆਰਥਣ ਨਿਮਰਤ ਕੌਰ ਨੇ ਦਿਨ ਦਾ ਵਿਚਾਰ ਪੇਸ਼ ਕੀਤਾ ਤੇ ਛੇਵੀਂ ਜਮਾਤ ਦੀ ਮਨਰੀਤ ਕੌਰ ਨੇ ਇਸ ਦਿਨ ਬਾਰੇ ਦੱਸਦਿਆਂ ਕਿਹਾ ਕਿ ਰੱਖੜੀ ਦਾ ਤਿਉਹਾਰ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀਆਂ ਹਨ ਤੇ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਇਸ ਤੋਂ ਬਾਅਦ, ਪਹਿਲੀ ਤੋਂ ਪੰਜਵੀਂ ਜਮਾਤ ਤੱਕ ਰੱਖੜੀ ਬਣਾਉਣ ਦੀ ਗਤੀਵਿਧੀ ਕਾਰਵਾਈ ਗਈ। ਬੱਚੇ ਆਪਣੇ ਘਰਾਂ ਤੋਂ ਬਹੁਤ ਹੀ ਸੁੰਦਰ ਰੱਖੜੀਆਂ ਬਣਾ ਕੇ ਲਿਆਏ, ਜਿਨ੍ਹਾਂ ਨੂੰ ਸਕੂਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਬੱਚਿਆਂ ਦੁਆਰਾ ਬਣਾਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਦੇਖ ਕੇ ਬਹੁਤ ਖੁਸ਼ ਹੋਏ। ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਇਸ ਤਿਉਹਾਰ ਨੂੰ ਪੈਸੇ ਨਾਲ ਨਹੀਂ ਜੋੜ ਸਕਦੇ। ਇਹ ਤਿਉਹਾਰ ਪਿਆਰ ਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੱਤੀ।