ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਰੱਖੜੀ ਪ੍ਰਤੀਯੋਗਿਤਾ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਰੱਖੜੀ ਪ੍ਰਤੀਯੋਗਿਤਾ
Publish Date: Fri, 28 Aug 2026 08:32 PM (IST)
Updated Date: Fri, 28 Aug 2026 08:34 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਰੱਖੜੀ ਦੇ ਤਿਉਹਾਰ ਸਬੰਧੀ ਐਕਟੀਵਿਟੀ ਕਰਵਾਈ ਗਈ। ਛੋਟੇ ਬੱਚਿਆਂ ਨੇ ਰਚਨਾਤਮਕਤਾ ਤੇ ਖੁਸ਼ੀ ਨਾਲ ਭਰੀਆਂ ਮਨਮੋਹਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕੇਜੀ ਵਿੰਗ ਦੇ ਵਿਦਿਆਰਥੀਆਂ ਨੇ ਬੜੇ ਹੀ ਪਿਆਰ ਨਾਲ ਰੱਖੜੀ ਵਿੱਚ ਰੰਗ ਭਰਨ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਤੇ ਆਪਣੀਆਂ ਛੋਟੀਆਂ ਰਚਨਾਵਾਂ ਵਿੱਚ ਸੁੰਦਰ ਰੰਗ ਭਰੇ। ਪ੍ਰਾਈਮਰੀ ਵਿੰਗ ਦੇ ਵਿਦਿਆਰਥੀਆਂ ਨੇ ਰੱਖੜੀ ਬਣਾਉਣ ਦੀ ਪ੍ਰਤੀਯੋਗਿਤਾ ਰਾਹੀਂ ਖੁਦ ਆਪਣੇ ਹੱਥਾਂ ਨਾਲ ਰੱਖੜੀਆਂ ਤਿਆਰ ਕੀਤੀਆਂ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਰੱਖੜੀ ਦੇ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਰੱਖੜੀ ਭੈਣ ਭਰਾ ਦੇ ਆਪਸੀ ਪਿਆਰ ਨੂੰ ਪ੍ਰਗਟ ਕਰਨ ਦਾ ਬੜਾ ਹੀ ਪਿਆਰਾ ਤੇ ਪਵਿੱਤਰ ਤਿਉਹਾਰ ਹੈ ਤੇ ਉਹਨਾਂ ਨੇ ਪ੍ਰਤਿਯੋਗਿਤਾ ਦੁਆਰਾ ਬੱਚਿਆਂ ਵੱਲੋਂ ਦਿਖਾਈ ਗਈ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ।