ਚੱਬੇਵਾਲ ਦਾ ਬਿਆਨ ਬਹੁਤ ਗੈਰ-ਜ਼ਿੰਮੇਵਾਰਾਨਾ : ਸੋਮ ਪ੍ਰਕਾਸ਼ ਰਾਜ ਕੁਮਾਰ ਚੱਬੇਵਾਲ ਦਾ ਬਿਆਨ ਬਹੁਤ ਗੈਰ-ਜਿੰਮੇਵਾਰਾਨਾ ਬਿਆਨ ਹੈ- ਸੋਮ ਪ੍ਰਕਾਸ਼
Publish Date: Thu, 22 Oct 2026 07:16 PM (IST)
Updated Date: Thu, 22 Oct 2026 07:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਰਾਜ ਕੁਮਾਰ ਚੱਬੇਵਾਲ ਨੇ ਦੁਸਹਿਰਾ ਗਰਾਉਂਡ ਓਂਕਾਰ ਨਗਰ ਵਿਖੇ ਦੁਸਿਹਰੇ ਵਾਲੇ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਤੇ ਲੋਕਾਂ ਨੂੰ ਨਜ਼ਾਇਜ਼ ਕਬਜ਼ੇ ਕਰਨ ਲਈ ਉਕਸਾਉਣ ਵਾਲਾ ਨਿੰਦਣਯੋਗ ਬਿਆਨ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ ਕੈਂਥ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਜੋ ਜ਼ਮੀਨ ਸਰਕਾਰੀ ਹੈ, ਵੋਹ ਜ਼ਮੀਨ ਹਮਾਰੀ ਹੈ।’’ ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ ਨੋਟਿਸ ਆਏ ਹਨ, ਉਹ ਨੋਟਿਸਾਂ ਦੀ ਪ੍ਰਵਾਹ ਨਾ ਕਰਨ ਸਗੋਂ ਨੋਟਿਸ ਪਾੜ ਕੇ ਸੁੱਟ ਦੇਣ ਲਈ ਕਿਹਾ। ਪ੍ਰੈੱਸ ਵਲੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜੋ ਨੋਟਿਸ ਦਿੱਤੇ ਗਏ ਹਨ, ਉਹ ਕਾਨੂੰਨ ਅਨੁਸਾਰ ਦਿੱਤੇ ਗਏ ਹਨ ਤੇ ਐੱਮਪੀ ਰਾਜ ਕੁਮਾਰ ਨੂੰ ਅਜਿਹਾ ਗੈਰ-ਜ਼ਿੰਮੇਵਾਰਾਨਾ ਭਾਸ਼ਣ ਦੇਣ ਤੋਂ ਪਹਿਲਾਂ ਤੱਥਾਂ ਦੀ ਪੜਚੋਲ ਕਰਕੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਸੀ। ਜਰਨੈਲ ਨੰਗਲ ਨੇ ਹੋਰ ਕਿਹਾ ਕਿ ਜੋ ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ, ਉਹ ਨੋਟਿਸ ਪਹਿਲਾਂ ਵੀ ਕਈ ਵਾਰ ਦਿੱਤੇ ਜਾ ਚੁੱਕੇ ਹਨ, ਜੋ ਕਿ ਬਿਲਕੁਲ ਕਾਨੂੰਨ ਅਨੁਸਾਰ ਹਨ।ਰਾਜ ਕੁਮਾਰ ਐੱਮਪੀ ਨੂੰ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਉਕਸਾਉਣਾ ਨਹੀਂ ਚਾਹੀਦਾ। ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ਤੇ ਆਪਣੇ ਸਾਥੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਣਗੇ।