- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਚੰਗੇ ਤੋਂ ਚੰਗੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ-ਡਾ.ਵਸੀਮ ਖ਼ਾਨ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਵਿੱਚ ਕਦੇ ਸਰਕਾਰੀ ਸਕੂਲਾਂ ਦੀ ਪਛਾਣ ਖਸਤਾਹਾਲ ਇਮਾਰਤਾਂ, ਟੁੱਟੇ ਫਰਨੀਚਰ ਤੇ ਸੀਮਿਤ ਸਹੂਲਤਾਂ ਨਾਲ ਹੁੰਦੀ ਸੀ, ਉੱਥੇ ਹੀ ਅੱਜ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਨਦਾਰ ਇਨਫਰਾਸਟ੍ਰਕਚਰ, ਅਤਿ-ਆਧੁਨਿਕ ਲੈਬਾਂ, ਸਮਾਰਟ ਬੋਰਡ, ਸਵੀਮਿੰਗ ਪੂਲ ਤੇ ਬਿਹਤਰੀਨ ਪਲੇਅ ਗਰਾਊਂਡਾਂ ਨਾਲ ਸਜੇ ਇਹ ਸਰਕਾਰੀ ਸਕੂਲ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਅਮੀਰ-ਗਰੀਬ ਹਰ ਵਰਗ ਦੇ ਬੱਚਿਆਂ ਨੂੰ ਬਰਾਬਰ ਤੇ ਗੁਣਵੱਤਾਪੂਰਨ ਸਿੱਖਿਆ ਮਿਲ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮਾਡਲ ਦੀ ਇਹ ਤਸਵੀਰ ਪੰਜਾਬ ਵਿੱਚ ਬਦਲਦੀ ਸਿੱਖਿਆ ਦੀ ਤਸਵੀਰ ਦਿਖਾਉਂਦੀ ਹੈ।
ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਵਸੀਮ ਖ਼ਾਨ ਨੇ ਆਪਣੀ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਕੰਮ ’ਤੇ ਖੁਸ਼ੀ ਤੇ ਸੰਤੁਸ਼ਟੀ ਪ੍ਰਗਟਾਈ। ਡਾ.ਵਸੀਮ ਖ਼ਾਨ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭਗਵੰਤ ਮਾਨ ਸਰਕਾਰ ਦੁਆਰਾ ਬਣਾਏ ਗਏ ਸਰਕਾਰੀ ਸਕੂਲਾਂ ਬਾਰੇ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਸਾਹਮਣੇ ਪ੍ਰਾਈਵੇਟ ਸਕੂਲ ਵੀ ਫੇਲ੍ਹ ਹਨ। ਲੋਕਾਂ ਨੂੰ ਇਨ੍ਹਾਂ ਨੂੰ ਦੇਖ ਕੇ ਵਿਸ਼ਵਾਸ ਹੀ ਨਹੀਂ ਹੋਵੇਗਾ ਕਿ ਇਹ ਸਰਕਾਰੀ ਸਕੂਲ ਹੋ ਸਕਦੇ ਹਨ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੀ ਸਰਕਾਰ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਮਿਲਣ ਲੱਗੀ ਹੈ। ਮਜ਼ਦੂਰਾਂ, ਰਿਕਸ਼ੇ ਵਾਲਿਆਂ, ਪਲੰਬਰ, ਇਲੈਕਟ੍ਰੀਸ਼ਨ, ਲੋਅਰ ਮਿਡਲ ਕਲਾਸ ਤੇ ਗਰੀਬਾਂ ਦੇ ਬੱਚੇ ਹੁਣ ਡਾਕਟਰ ਤੇ ਇੰਜੀਨੀਅਰ ਬਣ ਰਹੇ ਹਨ।