ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਨੇ 42ਵਾਂ ਸਥਾਪਨਾ ਦਿਵਸ ਮਨਾਇਆ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ 42ਵਾਂ ਸਥਾਪਨਾ ਦਿਵਸ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ
Publish Date: Fri, 21 Aug 2026 06:59 PM (IST)
Updated Date: Fri, 21 Aug 2026 07:00 PM (IST)
ਹਰਬਲਾਸ ਦੁਸਾਂਝ ਦੀ ਪੁਸਤਕ ‘ਯੂਨੀਵਰਸਲ ਲਵ’ ਰਿਲੀਜ਼ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵੱਲੋਂ ਸਭਾ ਦਾ 42ਵਾਂ ਸਥਾਪਨਾ ਦਿਵਸ, ਪੁਸਤਕ ਰਿਲੀਜ਼ ਸਮਾਰੋਹ ਤੇ ਸਾਵਣ ਕਵੀ ਦਰਬਾਰ ਸਭਾ ਦੇ ਦਫ਼ਤਰ ਮੰਢਾਲੀ ਦਰਵਾਜ਼ਾ, ਪਿੰਡ ਦੁਸਾਂਝ ਕਲਾਂ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਬਲਵੀਰ ਸਿੰਘ, ਸੁਸ਼ੀਲ ਦੁਸਾਂਝ ਅਤੇ ਯਤਿੰਦਰ ਕੌਰ ਮਾਹਲ ਰੋਪੜ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ ਨੇ ਪੁੱਜੇ ਕਵੀਆਂ, ਸਾਹਿਤ ਪ੍ਰੇਮੀਆਂ, ਸਰੋਤਿਆਂ ਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਗਿਆਨੀ ਸਿੰਘ ਦੁਸਾਂਝ ਨੇ ਪੰਜਾਬੀ ਸਾਹਿਤ ਸਭਾ ਦੇ 42 ਸਾਲਾਂ ਦੇ ਸਫ਼ਰ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਭਾ ਨਾਲ ਜੁੜੇ ਲੇਖਕਾਂ, ਕਵੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਪ੍ਰੇਮੀਆਂ ਦੇ ਲਗਾਤਾਰ ਸਹਿਯੋਗ ਸਦਕਾ ਸਭਾ ਨੇ 42 ਸਾਲਾਂ ਦਾ ਸਫ਼ਲ ਸਫ਼ਰ ਤੈਅ ਕੀਤਾ ਹੈ। ਸੁਸ਼ੀਲ ਦੁਸਾਂਝ ਨੇ ਸਭਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਜਦਕਿ ਯਤਿੰਦਰ ਕੌਰ ਮਾਹਲ ਰੋਪੜ ਨੇ ਵੀ ਸਾਹਿਤਕ ਗਤੀਵਿਧੀਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਰਬਲਾਸ ਦੁਸਾਂਝ ਇਟਲੀ ਦੀ ਪੁਸਤਕ ‘ਯੂਨੀਵਰਸਲ ਲਵ’ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਸਮੇਂ ਸਾਹਿਤਕਾਰਾਂ ਨੇ ਹਰਬਲਾਸ ਦੁਸਾਂਝ ਨੂੰ ਇਸ ਸਾਹਿਤਕ ਉਪਰਾਲੇ ਲਈ ਵਧਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਰਿਖੀ ਰੰਧਾਵਾ, ਰਵਿੰਦਰ ਸਿੰਘ ਚੋਟ, ਰਾਮ ਪ੍ਰਕਾਸ਼ ਟੋਨੀ, ਨਿਰਮਲ ਸਿੰਘ ਬਲ, ਸੋਹਣ ਸਿੰਘ ਭਿੰਡਰ, ਸੀਤਲ ਰਾਮ ਬੰਗਾ, ਲਸ਼ਕਰ ਢੰਡਵਾੜਵੀ, ਦਰਸ਼ਨ ਸਿੰਘ, ਸੋਢੀ ਸੱਤੋਵਾਲੀ, ਅਮਰੀਕ ਸਿੰਘ ਮਦਹੋਸ਼, ਗੁਰਦਿਆਲ ਸਿੰਘ ਪੂਨੀ, ਦਲਜੀਤ ਮਹਿਮੀ, ਮਨਜੀਤ ਮਿੱਤਰ, ਲਾਲੀ ਕਰਤਾਰਪੁਰੀ, ਨਾਨਕ ਚੰਦ, ਅਵਤਾਰ ਸਿੰਘ ਗੌਵਿੰਰਵਾਲ, ਦੇਵ ਵਿਰਕ, ਸੁੱਚਾ ਵਿਰਕ, ਚਰਨਜੀਤ ਅੱਟਾ, ਮਨਮੋਹਣ ਸਿੰਘ, ਗੱਗੀ ਸ਼ਾਹਪੁਰੀ, ਗਿਆਨੀ ਸਿੰਘ ਦੁਸਾਂਝ, ਸੁਸ਼ੀਲ ਦੁਸਾਂਝ, ਯਤਿੰਦਰ ਕੌਰ ਮਾਹਲ, ਦਿਲਬਹਾਰ ਸ਼ੌਕਤ ਸਮੇਤ ਹੋਰ ਕਵੀਆਂ ਨੇ ਆਪੋਂ-ਆਪਣੀਆਂ ਤਾਜ਼ਾ ਰਚਨਾਵਾਂ ਪੇਸ਼ ਕਰਕੇ ਆਏ ਹੋਏ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਇਸ ਮੌਕੇ ਸਰਪੰਚ ਨਿਰਮਲ ਕੁਮਾਰ, ਰਵਿੰਦਰ ਸਿੰਘ ਸੋਢੀ, ਪਰਮਿੰਦਰ ਸਿੰਘ ਲਾਇਬ੍ਰੇਰੀਅਨ, ਸੁਰਿੰਦਰਪਾਲ ਕੁੱਕੂ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ, ਸਾਬਕਾ ਸਰਪੰਚ ਮਹਿੰਗਾ ਰਾਮ, ਸਾਬਕਾ ਸਰਪੰਚ ਕੁਲਵੰਤ ਭੁੱਟਾ, ਮਾ. ਮਲਕੀਤ ਸਿੰਘ, ਬਲਵਿੰਦਰ ਸਿੰਘ ਬਿੰਦਾ, ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ। ਸਭਾ ਪ੍ਰਧਾਨ ਸੋਹਣ ਸਿੰਘ ਭਿੰਡਰਾ ਨੇ ਆਏ ਹੋਏ ਮਹਿਮਾਨਾਂ ਤੇ ਸਹਿਯੋਗੀ ਸੱਜਣਾਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।