ਪੰਜਾਬ ਨੰਬਰਦਾਰ ਐਸੋਸ਼ੀਏਸ਼ਨ (ਗਾਲਿਬ) ਨੇ ਕੀਤੀਆਂ ਵਿਚਾਰਾਂ ਪੰਜਾਬ ਨੰਬਰਦਾਰ ਐਸੋਸ਼ੀਏਸ਼ਨ (ਗਾਲਿਬ) ਦੀ ਮੀਟਿੰਗ ਆਯੋਜਿਤ
Publish Date: Wed, 02 Sep 2026 07:50 PM (IST)
Updated Date: Thu, 03 Sep 2026 04:04 AM (IST)
ਕੈਪਸ਼ਨ: 2ਕੇਪੀਟੀ27 ਮਾਲ ਅਫਸਰ ਜੀਨਸੂ ਬਾਂਸਲ ਅਤੇ ਤਹਿਸੀਲਦਾਰ ਮਨਦੀਪ ਸਿੰਘ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਨੰਬਰਦਾਰ ਐਸੋਸ਼ੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਬਾਜਵਾ ਅਤੇ ਨਾਲ ਹੋਰ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਨੰਬਰਦਾਰ ਐਸੋਸ਼ੀਏਸ਼ਨ (ਗਾਲਿਬ) ਦੇ ਸੂਬਾ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗੁਵਾਈ ਹੇਠ ਮਾਲ ਅਫਸਰ ਜੀਨਸੂ ਬਾਂਸਲ ਅਤੇ ਤਹਿਸੀਲਦਾਰ ਮਨਦੀਪ ਸਿੰਘ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਐਸੋਸ਼ੀਏਸ਼ਨ ਦੇ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਦੋਰਾਨ ਨੰਬਰਦਾਰਾਂ ਨਾਲ ਜੁੜੀਆਂ ਅਹਿਮ ਮੰਗਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਨੰਬਰਦਾਰਾਂ ਦਾ ਬਕਾਇਆ ਮਾਨ ਭੱਤਾ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਨੰਬਰਦਾਰ ਨਸ਼ਾ ਤਸਕਰਾਂ ਦੀ ਜ਼ਮਾਨਤ ਨਹੀਂ ਕਰਵਾਏਗਾ। ਹਰ ਨੰਬਰਦਾਰ ਆਪਣੇ ਏਰਿਆਂ ਜਾਂ ਹਲਕੇ ਨਾਲ ਸਬੰਧਤ ਮਾਲ ਕਾਗਜਾਂ ਨੂੰ ਹੀ ਤਸਦੀਕ ਕਰੇਗਾ। ਕਪੂਰਥਲਾ ਤਹਿਸੀਲ ’ਚ ਲਗਣ ਵਾਲੀ ਨੰਬਰਦਾਰਾਂ ਦੀ ਹਾਜ਼ਰੀ ਬੰਦ ਕੀਤੀ ਜਾਵੇ। ਸਾਰੇ ਨੰਬਰਦਾਰਾ ਦਾ ਮਾਨ ਭੱਤਾ ਇੱਕੋਂ ਸਮੇਂ ਵਿੱਚ ਜਾਰੀ ਕੀਤਾ ਜਾਵੇ ਤੇ ਹੋਰ ਮੰਗਾਂ ਬਾਰੇ ਵੀ ਵਿਚਾਰ ਕੀਤਾ ਗਿਆ। ਅੰਤ ਵਿੱਚ ਮਾਲ ਅਫਸਰ ਜੀਨਸੂ ਬਾਂਸਲ ਅਤੇ ਤਹਿਸੀਲਦਾਰ ਮਨਦੀਪ ਸਿੰਘ ਨੇ ਸਾਂਝੇ ਰੂਪ ’ਚ ਯੂਨੀਅਨ ਦੀ ਮੰਗਾਂ ਦੇ ਹੱਕ ’ਚ ਹੁੰਗਾਰਾ ਭਰਿਆ ਤੇ ਕਿਹਾ ਕਿ ਨੰਬਰਦਾਰਾਂ ਦੀਆਂ ਇਨ੍ਹਾਂ ਮੰਗਾਂ ਨੂੰ ਜਲਦੀ ਸਰਕਾਰ ਤੱਕ ਪਹੁੰਚਾ ਕੇ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਸਿੰਘ ਖਾਲੂ, ਕੁਲਦੀਪ ਕੁਮਾਰ ਮੁਰਾਰ, ਰਵਿੰਦਰ ਸਿੰਘ ਲਾਡੀ, ਹਰਭਜਨ ਸਿੰਘ ਫੂਲੇਵਾਲ ਤੇ ਹੋਰ ਹਾਜ਼ਰ ਸਨ।