ਕੇਂਦਰ ਦੀ ਰਾਹਤ ਦਾ ਲਾਭ ਜਨਤਾ ਨੂੰ ਦੇਵੇ ਪੰਜਾਬ ਸਰਕਾਰ : ਠਾਕੁਰ
ਕੇਂਦਰ ਦੀ ਰਾਹਤ ਦਾ ਲਾਭ ਜਨਤਾ ਨੂੰ ਦੇਵੇ ਪੰਜਾਬ ਸਰਕਾਰ, ਵੈਟ ’ਚ ਤੁਰੰਤ ਹੋਵੇ ਕਟੌਤੀ : ਪ੍ਰਦੀਪ ਠਾਕੁਰ
Publish Date: Sun, 05 Apr 2026 07:40 PM (IST)
Updated Date: Mon, 06 Apr 2026 04:10 AM (IST)

ਕਿਹਾ : ਪੰਜਾਬ ਸਰਕਾਰ ਤੁਰੰਤ ਵੈਟ ਦੀਆਂ ਦਰਾਂ ਚ ਕਟੌਤੀ ਦਾ ਐਲਾਨ ਕਰੇ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਕਪੂਰਥਲਾ : ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਿਚ ਕੀਤੀ ਗਈ ਭਾਰੀ ਕਟੌਤੀ ਤੋਂ ਬਾਅਦ ਹੁਣ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਐੱਸਸੀ ਮੋਰਚਾ ਦੇ ਸੂਬਾਈ ਚੀਫ ਕੋਆਡੀਨੇਟਰ ਪ੍ਰਦੀਪ ਠਾਕੁਰ ਨੇ ਕਿਹਾ ਕਿ ਕੇਂਦਰ ਦੀ ਰਾਹਤ ਦਾ ਸਿੱਧਾ ਲਾਭ ਤਦ ਹੀ ਜਨਤਾ ਤੱਕ ਪਹੁੰਚੇਗਾ ਜਦੋਂ ਰਾਜ ਮਹਿੰਗਾਈ ਤੋਂ ਪੀੜਤ ਜਨਤਾ ਨੂੰ ਸਰਕਾਰ ਆਪਣੇ ਹਿੱਸੇ ਦੇ ਟੈਕਸ (ਵੈਟ)ਵਿਚ ਕਮੀ ਕਰੇਗੀ। ਪ੍ਰਦੀਪ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਸਲਾਘਾਯੋਗ ਕਦਮ ਚੁੱਕਦੇ ਹੋਏ ਪੈਟਰੋਲ ਤੇ ਐਕਸਾਈਜ਼ ਡਿਊਟੀ ਨੂੰ 13 ਰੁਪਏ ਤੋਂ ਘਟਾ ਕੇ 3 ਰੁਪਏ ਅਤੇ ਡੀਜ਼ਲ ਤੇ 10 ਰੁਪਏ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਕਟੋਤੀ ਦਾ ਲਾਭ ਸਿੱਧੇ ਤੌਰ ’ਤੇ ਖਪਤਕਾਰਾਂ, ਟਰਾਂਸਪੋਰਟਰਾਂ ਤੇ ਆਮ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਪਰ ਪੰਜਾਬ ਚ ਚੈਟ ਦੀਆਂ ਦਰਾਂ ਪੂਰੇ ਦੇਸ਼ ਚ ਸਭ ਤੋਂ ਵੱਧ ਸ਼੍ਰੇਣੀਆਂ ਚ ਆਉਂਦੀਆਂ ਹਨ,ਜਿਸ ਕਾਰਨ ਤੇਲ ਦੀਆਂ ਕੀਮਤਾਂ ਅਜੇ ਵੀ ਅਸਮਾਨ ਛੂਹ ਰਹੀਆਂ ਹਨ।ਠਾਕੁਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਮਾਨ ਦੀ ਸਰਕਾਰ ਸੱਚਮੁੱਚ ਲੋਕ ਹਿੱਤ ਦਾ ਦਾਅਵਾ ਕਰਦੀ ਹੈ,ਤਾਂ ਉਸ ਨੂੰ ਤੁਰੰਤ ਤੇਲ ਦੀਆਂ ਕੀਮਤਾਂ ਚ ਕਟੌਤੀ ਕਰ ਕੇ ਮਹਿੰਗਾਈ ਤੇ ਕਾਬੂ ਪਾਉਣਾ ਚਾਹੀਦਾ ਹੈ।ਜੇਕਰ ਸਰਕਾਰ ਅਜਿਹਾ ਕਰਨ ਵਿਚ ਨਾਕਾਮ ਰਹਿੰਦੀ ਹੈ,ਤਾਂ ਭਾਜਪਾ ਸੜਕਾਂ ਤੇ ਉਤਰ ਕੇ ਜਨਤਾ ਦੀ ਆਵਾਜ਼ ਉਠਾਏਗਾ ਤੇ ਸਰਕਾਰ ਨੂੰ ਜਵਾਬਦੇਹ ਠਹਿਰਾਏਗਾ।ਸਰਕਾਰ ਦੇ ਦੋਹਰੇ ਮਾਪਦੰਡਾਂ ਤੇ ਸਵਾਲ ਸਰਕਲ ਪ੍ਰਦੀਪ ਠਾਕੁਰ ਨੇ ਰਾਜ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਤੰਬਰ 2024 ਚ ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਵੈਟ ਵਧਾ ਦਿੱਤਾ ਸੀ। ਉਨ੍ਹਾਂ ਕਿਹਾ ਇਕ ਪਾਸੇ ਜਨਤਾ ਆਰਥਿਕ ਬੋਝ ਹੇਠ ਦਬੀ ਹੋਈ ਹੈ,ਦੂਜੇ ਪਾਸੇ ਸਰਕਾਰ ਆਪਣੀ ਤਿਜੋਰੀ ਕਰਨ ਚ ਲੱਗੀ ਹੋਈ ਹੈ।ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਵਾਧੂ ਕੁੱਟ ਵਾਪਸ ਲਵੇ ਤਾਂ ਜੇ ਅਸਲ ਰਾਹਤ ਲੋਕਾਂ ਦੀ ਜੇਬ ਤੱਕ ਪਹੁੰਚ ਸਕੇ।ਭਾਜਪਾ ਆਗੂ ਨੇ ਆਪ ਸਰਕਾਰ ਤੇ ਪੰਜਾਬ ਦੇਖਜ਼ਾਨੇ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਾਇਆ।ਪ੍ਰਦੀਪ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੂਜੇ ਰਾਜਾਂ ਚ ਚੋਣ ਪ੍ਰਚਾਰ ਅਤੇ ਰੈਲੀਆਂ ਲਈ ਭਾਰੀ ਖਰਚ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਬੱਸਾਂ (ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਉਨ੍ਹਾਂ ਦੇ ਨਿਯਮਤ ਰੂਟਾਂ ਤੋਂ ਹਟਾ ਕੇ ਸਿਆਸੀ ਰੈਲੀਆਂ ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਨੂੰ ਰੂਟ ਤੋਂ ਹਟਾ ਕੇ ਰੈਲੀਆਂ ’ਚ ਭੇਜਣ ਨਾਲ ਨਾ ਸਿਰਫ ਆਮ ਮੁਸਾਫਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ,ਸਗੋਂ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।ਪ੍ਰਚਾਰ ਆਮ ਆਦਮੀ ਪਾਰਟੀ ਦਾ ਹੋ ਰਿਹਾ ਹੈ, ਜਦਕਿ ਕੀਮਤ ਪੰਜਾਬ ਦੀ ਜਨਤਾ ਚੁੱਕਾ ਰਹੀ ਹੈ।ਪ੍ਰਦੀਪ ਠਾਕੁਰ ਨੇ ਸਪੱਸ਼ਟ ਕੀਤਾ ਕਿ ਕਪੂਰਥਲਾ ਜ਼ਿਲੇ ਦੀ ਜਨਤਾ ਇਸ ਸਮੇਂ ਖੇਤੀਬਾੜੀ ਅਤੇ ਵਪਾਰਕ ਕੰਮਾਂ ਲਈ ਡੀਜ਼ਲ ਤੇ ਨਿਰਭਰ ਹੈ।ਤੇਲ ਦੀਆਂ ਕੀਮਤਾਂ ਘੱਟ ਹੋਣ ਨਾਲ ਹਰ ਵਰਗ ਨੂੰ ਸੰਜੀਵਨੀ ਮਿਲੇਗੀ।ਉਨ੍ਹਾਂਨੇ ਕਿਹਾ ਸਰਕਾਰੀ ਬੱਸਾਂ ਦੀ ਸਿਆਸੀ ਵਰਤੋਂ ਬੰਦ ਕਰ ਕੇ ਉਨ੍ਹਾਂ ਨੂੰ ਜਨ ਸੇਵਾ ਚ ਲਾਇਆ ਜਾਵੇ।ਜਨਤਾ ਦੇ ਪੈਸੇ ਨੂੰ ਬਾਹਰੀ ਰਾਜਾਂ ਦੇ ਇਸ਼ਤਿਹਾਰਾਂ ਤੇ ਖਰਚ ਕਰਨਾ ਬੰਦ ਕੀਤਾ ਜਾਵੇ।