ਪੰਜਾਬ ਸਰਕਾਰ ਨੇ ਕਿਸਾਨਾਂ ’ਤੇ ਨਵਾਂ ਆਰਥਿਕ ਬੋਝ ਪਾਇਆ : ਲਿਟਾਂ/ਨਾਨਕਪੁਰ ਸਹਿਕਾਰੀ ਸੋਸਾਇਟੀਆਂ ਦੇ ਖੇਤੀ ਕਰਜ਼ਿਆਂ ਵਿਚ ਤਬਦੀਲੀ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਉੱਤੇ ਨਵਾਂ ਆਰਥਿਕ ਬੋਝ ਪਾਇਆ : ਲਿਟਾਂ/ਨਾਨਕਪੁਰ
Publish Date: Fri, 27 Nov 2026 07:12 PM (IST)
Updated Date: Fri, 27 Nov 2026 07:13 PM (IST)
--ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਡੀ.ਸੀ. ਕਪੂਰਥਲਾ ਦੇ ਨਾਮ ਸੌਪਿਆ ਮੰਗ ਪੱਤਰ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਦਲਬੀਰ ਸਿੰਘ ਨਾਨਕਪੁਰ ਸੀਨੀਅਰ ਮੀਤ ਪ੍ਰਧਾਨ ਦੀ ਹਾਜ਼ਰੀ ਵਿਚ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਦੇ ਨਾਮ ਏਡੀਸੀ (ਜ) ਕਪੂਰਥਲਾ ਸ਼ਿਖਾ ਭਗਤ ਨੂੰ ਸੌਂਪਿਆ। ਇਸ ਮੌਕੇ ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸੋਸਾਇਟੀਆਂ ਵਿਚ ਚੱਲ ਰਹੇ ਖੇਤੀ ਕਰਜ਼ੇ ਲਈ ਪ੍ਰਤੀ ਏਕੜ ਲੋਨ ਬਾਬਤ ਹਿੱਸਾ ਵਧਾ ਦਿੱਤਾ ਗਿਆ, ਇਸ ਨਾਲ ਕਿਸਾਨ ਉੱਤੇ ਵਾਧੂ ਆਰਥਿਕ ਬੋਝ ਪਾ ਕੇ ਪ੍ਰੇਸ਼ਾਨ ਕੀਤਾ ਗਿਆ ਹੈ। ਪਹਿਲਾਂ ਖਾਦ ਬੀਜ ਲਈ ਇਕ ਹੱਦ ਰੱਖ ਕੇ ਕਿਸਾਨ ਦਾ ਵਿੱਤੀ ਸਰਕਲ ਬਣਾਇਆ ਹੋਇਆ ਸੀ, ਇਸਨੂੰ ਪ੍ਰਭਾਵਿਤ ਹੋਣ ਨਾਲ ਕਿਸਾਨ ਦੀ ਆਰਥਿਕਤਾ ਹਿੱਲ ਗਈ ਹੈ। ਸਹਿਕਾਰੀ ਸੋਸਾਇਟੀਆਂ ਦੇ ਖੇਤੀ ਕਰਜ਼ਿਆਂ ਵਿਚ ਤਬਦੀਲੀ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਉੱਤੇ ਨਵਾਂ ਆਰਥਿਕ ਬੋਝ ਲੱਦ ਦਿੱਤਾ। ਪਹਿਲਾਂ ਕਿਸਾਨਾਂ ਦਾ ਸ਼ੇਅਰ ਮਨੀ 3.3 ਫੀਸਦੀ ਸੀ, ਜੋ 5 ਏਕੜ ਤੱਕ ਦੇ ਕਿਸਾਨਾਂ ਲਈ 6 ਫੀਸਦੀ ਤੇ 5 ਏਕੜ ਤੋਂ ਉੱਪਰ ਵਾਲਿਆਂ ਲਈ 9 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਕ ਲੱਖ ਦੇ ਕਰਜ਼ੇ ਉੱਤੇ ਛੋਟੇ ਕਿਸਾਨ ਨੂੰ ਛੇ ਹਜ਼ਾਰ ਤੇ ਵੱਡੇ ਕਿਸਾਨ ਨੂੰ 9 ਹਜ਼ਾਰ ਸ਼ੇਅਰ ਮਨੀ ਜਮ੍ਹਾ ਕਰਵਾਉਂਣਾ ਪਵੇਗਾ। ਪਹਿਲਾਂ ਇਹ ਰਕਮ 500 ਰੁਪਏ ਦੱਸੀ ਗਈ ਸੀ। ਝੋਨੇ ਦੀ ਕਰਜ਼ਾ ਹੱਦ 24 ਹਜ਼ਾਰ ਤੋਂ ਵਧਾ ਕੇ 39 ਹਜ਼ਾਰ ਪ੍ਰਤੀ ਏਕੜ ਕੀਤੀ ਗਈ ਹੈ। ਦੂਜੇ ਬੈਂਕ ਤੋਂ ਵੀ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ 11 ਫੀਸਦੀ ਵਿਆਜ ਦੀ ਵਿਵਸਥਾ ਹੈ। ਸਵਾਲ ਹੈ ਕਿ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਜੇਬ ਉੱਤੇ ਵਾਧੂ ਬੋਝ ਕਿਉਂ ਪਾਇਆ ਜਾ ਰਿਹਾ? ਇਸ ਨਾਲ ਕਿਸਾਨਾਂ ਦਾ ਪੁਰਾਣਾ ਵਿੱਤੀ ਚੱਕਰ ਵੀ ਪ੍ਰਭਾਵਿਤ ਹੋਵੇਗਾ। ਪੰਜਾਬ ਸਰਕਾਰ ਇਹ ਕਿਸਾਨ ਵਿਰੋਧੀ ਫੈਸਲਾ ਵਾਪਸ ਲੈ ਕੇ ਕਿਸਾਨਾਂ ਦੀ ਬਾਂਹ ਫੜ੍ਹੇ ਨਹੀਂ ਤਾਂ 2027 ਵਿਚ ਨਤੀਜੇ ਭੁਗਤਨਗੇ ਤੇ ਇੰਨੇ ਵੱਡੇ ਪੱਧਰ ’ਤੇ ਹਿੱਸੇ ਜਮ੍ਹਾਂ ਕਰਵਾਉਂਦੇ ਹਾਂ ਉਸ ਦਾ ਕਿਸਾਨ ਨੂੰ ਕੋਈ ਵਿਆਜ ਨਹੀਂ ਦਿੱਤਾ ਜਾਂਦਾ। ਇਸਦੇ ਨਾਲ ਹੀ ਜੋ ਪੰਜਾਬ ਸਰਕਾਰ ਗੰਨੇ ਦਾ ਰੇਟ 15 ਰੁਪਏ ਕੁਇੰਟਲ ਵਧਾ ਕੇ 415 ਰੁਪਏ ਰੇਟ ਕੀਤਾ ਉਹ ਯੂਨੀਅਨ ਮੂਲੋਂ ਰੱਦ ਕਰਦੀ ਹੈ ਤੇ ਗੰਨੇ ਦੇ ਰੇਟ 600 ਰੁਪਏ ਕੁਇੰਟਲ ਦੀ ਮੰਗ ਕਰਦੀ ਹੈ ਤੇ ਜੋ 47 ਕਰੋੜ ਫਗਵਾੜਾ ਗੰਨੇ ਮਿਲ ਦਾ ਬਕਾਇਆ ਕਿਸਾਨਾਂ ਦਾ ਪਿਛਲਾ ਰਹਿੰਦਾ ਉਹ ਕਿਸਾਨਾਂ ਦੇ ਖਾਤੇ ਵਿਚ ਮਿੱਲ ਚੱਲਣ ਤੋਂ ਪਹਿਲਾਂ ਵਿਆਜ ਸਮੇਤ ਪਾਇਆ ਜਾਵੇ ਤੇ ਅੱਗੋਂ ਮਿੱਲ ਚੱਲਣ ’ਤੇ ਕਿਸਾਨਾਂ ਨੂੰ ਨਗਦ ਭੁਗਤਾਨ ਕੀਤਾ ਜਾਵੇ। ਇਸ ਮੌਕੇ ਜਸਵਿੰਦਰ ਸਿੰਘ ਮਾਨਾਂ ਤਲਵੰਡੀ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਮਿੰਟੂ ਲਿਟਾਂ, ਕਾਬਲ ਸਿੰਘ, ਜਸਕੀਰਤ ਸਿੰਘ ਭਗਤਪੁਰ, ਗੁਲਜ਼ਾਰ ਸਿੰਘ ਖੱਸਣ, ਸੁਖਦੇਵ ਸਿੰਘ ਭਗਤਪੁਰ, ਵਰਿੰਦਰ ਸਿੰਘ ਭਗਤਪੁਰ, ਅਮਰੀਕ ਸਿੰਘ ਪ੍ਰਵੇਜ਼ ਨਗਰ, ਬਲਬੀਰ ਸਿੰਘ, ਬਹਾਦਰ ਸਿੰਘ ਪ੍ਰਵੇਜ਼ ਨਗਰ, ਮਲਕੀਅਤ ਸਿੰਘ ਕੋਕਲਪੁਰ, ਕਰਨੈਲ ਸਿੰਘ ਤੇ ਸੁਰਿੰਦਰ ਸਿੰਘ ਕੋਕਲਪੁਰ, ਪਰਮਜੀਤ ਸਿੰਘ, ਸੁਖਜੀਤ ਸਿੰਘ ਤੇ ਹਰਵਿੰਦਰ ਸਿੰਘ ਸੰਧਰ ਜਗੀਰ, ਗੁਰਵਿੰਦਰ ਸਿੰਘ ਲਿਟਾਂ, ਕਸ਼ਮੀਰ ਸਿੰਘ ਖੁਖਰੈਣ, ਨੋਨਿਹਾਲ ਸਿੰਘ ਬਰਿੰਦਰਪੁਰ ਇਕਾਈ ਪ੍ਰਧਾਨ, ਅਮਰੀਕ ਸਿੰਘ, ਗੁਰਨਾਮ ਸਿੰਘ, ਚੇਚਨ ਸਿੰਘ ਤੇ ਬਿੱਕਰ ਸਿੰਘ ਨਾਨਕਪੁਰ, ਬਲਦੇਵ ਸਿੰਘ ਦੇਵਲਾਂਵਾਲ, ਪਿਆਰਾ ਸਿੰਘ ਕੁਲੀਆਂ, ਇੰਦਰਜੀਤ ਸਿੰਘ, ਤਰਲੋਕ ਸਿੰਘ ਮਜ਼ਾਦਪੁਰ, ਲਖਵਿੰਦਰ ਸਿੰਘ, ਤਰਸੇਮ ਸਿੰਘ ਤੇ ਬਲਵਿੰਦਰ ਸਿੰਘ ਭਵਾਨੀਪੁਰ, ਹਰਜੀਤ ਸਿੰਘ, ਸਤਬੀਰ ਸਿੰਘ, ਪੁਸ਼ਪਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਪ੍ਰਵੇਜ਼ ਨਗਰ ਆਦਿ ਹਾਜ਼ਰ ਸਨ।