ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਪਾਇਲਟ ਤੇ ਪਰਗਟ ਸਿੰਘ ਨੂੰ ਸੌਂਪਿਆ ਮੰਗ ਪੱਤਰ ਪੰਜਾਬ ਦਿਿਵਆਂਗ ਐਕਸ਼ਨ ਕਮੇਟੀ ਵੱਲੋਂ ਸਚਿਨ ਪਾਇਲਟ ਤੇ ਪ੍ਰਗਟ ਸਿੰਘ ਨੂੰ ਸੋਂਪਿਆ ਮੰਗ ਪੱਤਰ
Publish Date: Tue, 20 Oct 2026 06:57 PM (IST)
Updated Date: Tue, 20 Oct 2026 07:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਿਵਿਆਂਗ ਵਰਗ ਦੀਆਂ ਸਮੱਸਿਆਂਵਾਂ ਤੇ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਮਨਜਿੰਦਰ ਸਿੰਘ ਲਾਡੀ ਨੇ ਪੱਟੀ ਵਿਖੇ ਦਿੱਤਾ, ਜਿਸ ਵਿੱਚ ਆਗੂਆਂ ਨੇ ਦੱਸਿਆ ਕਿ ਬਦਲਾਅ ਦਾ ਚਾਅ ਦਿਵਿਆਂਗ ਵਰਗ ਨੂੰ ਸੜਕਾਂ ਤੇ ਧਰਨਿਆਂ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। 70 ਦਿਨਾਂ ਤੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧੂਰੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਮੁੱਖ ਮੰਤਰੀ ਉੱਥੇ ਜਾਂਦੇ ਤਾਂ ਹਨ ਪਰ ਦਿਵਿਆਂਗ ਵਰਗ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਦੇ। ਸੈਣੀ ਨੇ ਦੱਸਿਆ ਕਿ ਅੱਜ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਪੰਜਾਬ ਸਚਿਨ ਪਾਇਲਟ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰਗਟ ਸਿੰਘ ਨਾਲ਼ ਹਲਕਾ ਇੰਚਾਰਜ ਤਰਨਤਾਰਨ ਕਰਨਵੀਰ ਸਿੰਘ ਬੁਰਜ ਤੇ ਐੱਸਸੀ ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ ਬੂੰਦੀ ਦੇ ਸਹਿਯੋਗ ਨਾਲ ਮੀਟਿੰਗ ਕਰਵਾ ਕੇ ਪੰਜਾਬ ਦੇ ਦਿਵਿਆਂਗ ਵਰਗ ਦੀਆਂ ਸਮੱਸਿਆਵਾਂ ਤੇ ਹੱਕਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ, ਮਹਿੰਗਾਈ ਦੇ ਅਨੁਸਾਰ ਵਿੱਤੀ ਸਹਾਇਤਾ ਪੈਨਸ਼ਨ ਵਧਾਉਣ, ਅੰਗਹੀਣ ਭਲਾਈ ਐਕਟ 2016 ਨੂੰ ਇੰਨ ਬਿੰਨ ਲਾਗੂ ਕਰਨ, 4% ਨੌਕਰੀਆਂ ਦਾ ਖ਼ਾਲ੍ਹੀ ਬੈਕਲਾਗ ਭਰਨ, ਵਿਸ਼ਵ ਅੰਗਹੀਣ ਦਿਵਸ ਮਨਾਉਣ ਤੋਂ ਇਲਾਵਾ ਵਿਧਾਨ ਸਭਾ ਵਿੱਚ ਦਿਵਿਆਂਗ ਵਿਆਕਤੀ ਨੂੰ ਭੇਜਣ ਵਰਗੇ ਅਹਿਮ ਮੁੱਦਿਆਂ ਨੂੰ ਚੋਣ ਮੈਨੀਫੈਸਟੋ ਕਮੇਟੀ ਅੱਗੇ ਰੱਖਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ 7 ਲੱਖ ਦੇ ਕਰੀਬ ਦਿਵਿਆਂਗ ਪੰਜਾਬ ਦੀ ਸਿਆਸਤ ਵਿੱਚ ਆਪਣੇ ਯੋਗਦਾਨ ਨਾਲ਼ ਸਰਕਾਰ ਬਣਾਉਣ ਲਈ ਮੁੱਖ ਰੋਲ ਅਦਾ ਕਰ ਸਕਦੇ ਹਨ।