253 ਅਧਿਆਪਕਾਂ ਦੇ ਟਰਮੀਨੇਸ਼ਨ ਆਰਡਰਾਂ ਵਿਰੁੱਧ ਪੰਜਾਬ ਭਰ 'ਚ ਰੋਸ 253 ਅਧਿਆਪਕਾਂ ਦੇ ਟਰਮੀਨੇਸ਼ਨ ਆਰਡਰਾਂ ਵਿਰੁੱਧ ਪੰਜਾਬ ਭਰ 'ਚ ਰੋਸ - ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ
Publish Date: Sat, 31 Oct 2026 06:24 PM (IST)
Updated Date: Sat, 31 Oct 2026 06:25 PM (IST)
ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੱਜ ਪੰਜਾਬ ਭਰ ਚ 253 ਕਾਡਰ (4,161 ਮਾਸਟਰ ਕਾਡਰ) ਸਮੇਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਪੰਜਾਬ ਸਰਕਾਰ ਵੱਲੋਂ 253 ਅਧਿਆਪਕਾਂ ਨੂੰ ਜਾਰੀ ਕੀਤੇ ਗੈਰ-ਕਾਨੂੰਨੀ ਟਰਮੀਨੇਸ਼ਨ ਆਰਡਰਾਂ ਦੇ ਵਿਰੋਧ ਚ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਤੇ ਟਰਮੀਨੇਸ਼ਨ ਆਰਡਰਾਂ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਦਾ ਡਟਵਾਂ ਵਿਰੋਧ ਕੀਤਾ। ਇਸੇ ਲੜੀ ਤਹਿਤ ਅੱਜ ਫਗਵਾੜਾ ਨਗਰ ਨਿਗਮ ਵਿਖੇ ਵੀ ਵੱਡਾ ਰੋਸ ਪ੍ਰੋਗਰਾਮ ਕੀਤਾ ਗਿਆ, ਜਿਸ ਚ ਵੱਡੀ ਗਿਣਤੀ ਚ ਅਧਿਆਪਕ ਸਾਥੀ ਸ਼ਾਮਲ ਹੋਏ। ਸਾਥੀਆਂ ਨੇ ਸਪੱਸ਼ਟ ਕੀਤਾ ਕਿ ਇਹ 253 ਅਧਿਆਪਕਾਂ ਦਾ ਨਹੀਂ, ਸਗੋਂ ਪੂਰੀ ਸਿੱਖਿਆ ਤੇ ਪੰਜਾਬ ਦੇ ਭਵਿੱਖ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਹ ਕਾਲੇ ਹੁਕਮ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਪੰਜਾਬ ਭਰ ਚ ਸਕੂਲ ਬੰਦ ਕਰਕੇ ਪੱਕਾ ਮੋਰਚਾ ਹੋਰ ਵੱਡਾ ਕੀਤਾ ਜਾਵੇਗਾ। ਇਸ ਸਮੇਂ 253 ਅਧਿਆਪਕ ਫਰੰਟ ਦੇ ਸਾਥੀ ਕ੍ਰਿਸ਼ਨ ਸਿੰਘ ਜੀ, ਅਮਨਦੀਪ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਸਿਮਰਜੀਤ ਕੌਰ, ਬੋਹੜ ਸਿੰਘ ਤੇ ਵੱਖ-ਵੱਖ ਯੂਨੀਅਨਾਂ ਦੇ ਸਾਥੀ ਸ਼ਾਮਲ ਰਹੇ ਜਿਨ੍ਹਾਂ ਵਿੱਚ ਐੱਸਸੀ/ਬੀਸੀ ਗਜ਼ਟਿਡ ਨਾਨ-ਗਜ਼ਟਿਡ ਫੈੱਡਰੇਸ਼ਨ ਕਪੂਰਥਲਾ ਇਕਾਈ ਦੇ ਪ੍ਰਧਾਨ ਸਤਵੰਤ ਟੂਰਾ, ਪਰਮਿੰਦਰ ਪਾਲ ਸਿੰਘ, ਸਤਨਾਮ ਸਿੰਘ ਰੰਧਾਵਾ, ਮਨਜੀਤ ਗਾਟ, ਅਸ਼ੋਕ ਮੂਲ ਨਿਵਾਸੀ ਬਲਵਿੰਦਰ ਨਿਧੜਕ, ਅਰਜਨਜੀਤ ਸਿੰਘ, ਡਾ. ਸੰਦੀਪ ਸਿੰਘ, ਡਾ. ਕੁਲਦੀਪ ਚੌਹਾਨ, ਰਣਜੀਤ ਸਿੰਘ ਚੰਦ, ਪ੍ਰਵੀਨ ਕੁਮਾਰ, ਵਿਨੋਦ ਕੁਮਾਰ, ਮਨਿੰਦਰ ਕੌਰ, ਮੋਹਣ ਸਿੰਘ ਭੱਟੀ ਪ੍ਰਧਾਨ, ਕੁਲਦੀਪ ਸਿੰਘ ਕੌੜਾ ਜਨਰਲ ਸਕੱਤਰ, ਪ੍ਰਮੋਦ ਕੁਮਾਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ, ਹਰਭਜਨ ਲਾਲ ਕੌਲ, ਰਤਨ ਸਿੰਘ ਗੁਰਾਇਆ, ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਸਾਮਲ ਰਹੇ। ਅਧਿਆਪਕਾਂ ਦੀਆਂ ਮੁੱਖ ਮੰਗਾਂ: 1. 253 ਅਧਿਆਪਕਾਂ ਦੇ ਟਰਮੀਨੇਸ਼ਨ ਆਰਡਰ ਤੁਰੰਤ ਰੱਦ ਕੀਤੇ ਜਾਣ। 2. ਕਿਸੇ ਵੀ ਅਧਿਆਪਕ ਨੂੰ ਬਿਨਾਂ ਸੁਣਵਾਈ ਤੋਂ ਨੌਕਰੀ ਤੋਂ ਨਾ ਕੱਢਿਆ ਜਾਵੇ। 3. ਪੱਕੇ ਮੋਰਚੇ ਤੇ ਬੈਠੇ ਅਧਿਆਪਕਾਂ ਨਾਲ ਤੁਰੰਤ ਗੱਲਬਾਤ ਕੀਤੀ ਜਾਵੇ।