ਹਰਮੀਤ ਪਾਹਵਾ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ ਉੱਘੇ ਸਮਾਜ ਸੇਵਕ ਹਰਮੀਤ ਪਾਹਵਾ ਗੋਲਡੀ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਿਲ
Publish Date: Sun, 20 Sep 2026 06:53 PM (IST)
Updated Date: Sun, 20 Sep 2026 06:53 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਉੱਘੇ ਸਮਾਜ ਸੇਵਕ ਹਰਮੀਤ ਸਿੰਘ ਪਾਹਵਾ ਗੋਲਡੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ ‘ਆਪ’ ਪਰਿਵਾਰ ਵਿੱਚ ਜੀ ਆਇਆਂ ਆਖਿਆ। ਇਸ ਮੌਕੇ ਲਗਭਗ 20 ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜੇ। ਕੋਆਰਡੀਨੇਟਰ ਹਰਜੋਤ ਸਿੰਘ ਪਾਹਵਾ ਤੇ ਸੀਨੀਅਰ ਆਗੂ ਹਰਬੇਲ ਸਿੰਘ ਪਾਹਵਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਹਰਮੀਤ ਪਾਹਵਾ ਗੋਲਡੀ, ਰਿਕੀ ਪਾਹਵਾ, ਅੱਬਲ ਨੂਰ ਸਿੰਘ ਪਾਹਵਾ, ਤੇਜਿੰਦਰ ਸਿੰਘ, ਅਸ਼ੋਕ ਕੁਮਾਰ, ਅਸੀਮ ਸ਼ਰਮਾ, ਉਦਮਵੀਰ ਸਿੰਘ, ਪੰਕਜ ਕੁਮਾਰ, ਰਜਤ ਕੁਮਾਰ, ਬਸ਼ਰ ਅਲੀ, ਮਨੀਤ ਪਾਵਾ, ਅਮਿਰਾਜ ਪਾਹਵਾ, ਕ੍ਰਿਸ਼ਨ ਦੁੱਗ, ਕੁਲਦੀਪ ਕੌਰ, ਰਾਧਾ ਸ਼ਰਮਾ, ਨਿਸ਼ਾ ਸ਼ਰਮਾ ਤੇ ਨਿਰਮਲ ਕੁਮਾਰੀ ਸਮੇਤ ਹੋਰ ਪਰਿਵਾਰ ਸ਼ਾਮਲ ਸਨ। ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜਨ ਵਾਲੇ ਹਰੇਕ ਵਰਕਰ ਤੇ ਮੈਂਬਰ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵਰਕਰਾਂ ਦੀ ਅਹਿਮ ਭੂਮਿਕਾ ਹੈ ਤੇ ਨਵੇਂ ਸਾਥੀਆਂ ਦੇ ਜੁੜਨ ਨਾਲ ਹਲਕੇ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੈਂਬਰਸ਼ਿਪ ਤੇ ਜਨ-ਸੰਪਰਕ ਮੁਹਿੰਮ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ।