ਮੰਡੀ ਵਿਚ ਬੰਦ ਕੀਤੀ ਖਰੀਦ ਫੌਰੀ ਚਾਲੂ ਕੀਤੀ ਜਾਵੇ ਮੰਡੀ ਵਿਚ ਬੰਦ ਕੀਤੀ ਖਰੀਦ ਫੌਰੀ ਚਾਲੂ ਕੀਤੀ ਜਾਵੇ : ਸੰਯੁਕਤ ਕਿਸਾਨ ਮੋਰਚਾ
Publish Date: Mon, 02 Nov 2026 06:53 PM (IST)
Updated Date: Mon, 02 Nov 2026 06:56 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵੱਲੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਬੰਦ ਕਰਨ ਵਿਰੁੱਧ ਮੰਗ ਪੱਤਰ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਦੇ ਕੇ ਮੰਗ ਕੀਤੀ ਗਈ ਕਿ ਮੰਡੀ ਵਿਚ ਬੰਦ ਕੀਤੀ ਖਰੀਦ ਫੌਰੀ ਚਾਲੂ ਕੀਤੀ ਜਾਵੇ ਤਾਂ ਜੋ ਰਹਿੰਦਾ ਝੋਨਾ ਵਿਕ ਸਕੇ। ਮੰਡੀਆਂ ਵਿਚ ਘੱਟ ਰੇਟ ਵਿਕੇ ਝੋਨੇ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਮੰਡੀਆਂ ਵਿਚ ਵੱਧ ਨਮੀ ਦੇ ਨਾਮ ’ਤੇ ਝੋਨੇ ਦੀ ਹੋਈ ਲੁੱਟ ਦੀ ਜਾਂਚ ਕਰਵਾਈ ਜਾਵੇ। ਵਾਤਾਵਰਣ ਦੇ ਨਾਮ ’ਤੇ ਪਰਾਲੀ ਸਾੜਣ ਦੇ ਮਾਮਲੇ ’ਤੇ ਕਿਸਾਨਾਂ ’ਤੇ ਕੇਸ ਦਰਜ ਕਰਨ ਦਾ ਮਾਮਲਾ ਵੀ ਉਠਾਇਆ ਗਿਆ ਕਿ ਕਿਸਾਨ ਪਹਿਲਾਂ ਹੀ ਲੁੱਟ ਦਾ ਸ਼ਿਕਾਰ ਤੇ ਕਰਜ਼ਾਈ ਹੋਣ ਕਰਕੇ ਉਸਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ, ਕੇਸਾਂ ਦਾ ਸਿਲਸਿਲਾ ਬੰਦ ਕੀਤਾ ਜਾਵੇ। ਕਾਲਾ ਸੰਘਿਆਂ ਡਰੇਨ ਦਾ ਮਸਲਾ ਵੀ ਉਠਾਇਆ ਗਿਆ ਤੇ ਇਹ ਮੰਗ ਵੀ ਉਠਾਈ ਗਈ ਕਿ ਕਪੂਰਥਲਾ ਸ਼ਹਿਰ ਵਿਚ ਗਊਸ਼ਾਲਾ ਸ਼ਹਿਰ ਤੋਂ ਬਾਹਰ ਸ਼ਿਫ਼ਟ ਕੀਤੀ ਜਾਵੇ, ਇਸਦੇ ਗੋਹੇ ਨਾਲ ਸਾਰਾ ਸੀਵਰੇਜ ਬੰਦ ਹੋ ਜਾਂਦਾ ਹੈ। ਇਸ ਮੌਕੇ ਕਿਸਾਨ ਆਗੂ ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮਲ੍ਹ, ਧਰਮਿੰਦਰ ਸਿੰਘ, ਸੁੱਚਾ ਸਿੰਘ ਪ੍ਰਧਾਨ, ਕੁਲਵਿੰਦਰ ਭੰਡਾਲ, ਚੰਨ ਮੋਮੀ, ਲੁਭਾਇਆ ਸਿੰਘ ਸੰਘਾ, ਸ਼ੀਤਲ ਸਿੰਘ, ਕੇਵਲ ਸਿੰਘ ਪੱਡਾ ਆਦਿ ਹਾਜ਼ਰ ਸਨ।