ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਪ੍ਰਗਟ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ
Publish Date: Sat, 24 Oct 2026 09:25 PM (IST)
Updated Date: Sat, 24 Oct 2026 09:28 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਫਗਵਾੜਾ ਸ਼ਹਿਰ ਦੀਆਂ ਨਾਮਲੇਵਾ ਜਥੇਬੰਦੀਆਂ ਵੱਲੋਂ ਭਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਿਰ ਤੋਂ ਸ਼ੁਰੂ ਹੋਕੇ ਬੰਗਾ ਰੌਡ, ਬੰਸਾਂ ਵਾਲਾ ਬਜ਼ਾਰ, ਗੋਲ ਚੌਂਕ, ਚੱਢਾ ਮਾਰਕੀਟ ਲਾਇਟਾਂ ਵਾਲਾ ਚੌਂਕ, ਸੈਂਟਰਲ ਟਾਉਨ, ਗੁੜ ਮੰਡੀ ਗਾਂਧੀ ਚੌਂਕ, ਗਉਸ਼ਾਲਾ ਬਜ਼ਾਰ, ਨਾਈਆਂ ਵਾਲਾ ਚੌਂਕ ਹੁੰਦੇ ਹੋਏ ਸਾਰੇ ਬਜ਼ਾਰਾਂ ਦੀ ਪਰਿਕਰਮਾ ਕਰਦੇ ਹੋਏ ਵਾਪਸ ਮੰਦਿਰ ਪੁੱਜੀ। ਭਗਵਾਨ ਵਾਲਮੀਕਿ ਜੀ ਦੀ ਪਾਲਕੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਤੇ ਭਗਵਾਨ ਵਾਲਮੀਕਿ ਜੀ ਦੀ ਪਾਲਕੀ ਤੋਂ ਅਸ਼ੀਰਵਾਦ ਲਿਆ। ਸ਼ਹਿਰ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਵਿਸ਼ੇਸ ਤੌਰ ’ਤੇ ਇਸ ਸ਼ੋਭਾ ਯਾਤਰਾ ਵਿਚ ਭਾਗ ਲਿਆ ਗਿਆ ਤੇ ਭਗਵਾਨ ਵਾਲਮੀਕਿ ਮਹਾਰਾਜ ਦੀ ਪਾਲਕੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉਪਲ, ਦਲਜੀਤ ਰਾਜੂ ਦਰਵੇਸ਼ ਪਿੰਡ, ਡਿਪਟੀ ਮੇਅਰ ਵਿੱਕੀ ਸੂਦ, ਕੌਂਸਲਰ ਰਵਿੰਦਰ ਰਵੀ, ਕੌਂਸਲਰ ਰਵੀ ਸਿੱਧੂ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਹਰਜੀ ਮਾਨ, ਆਸ਼ੂ ਸਾਂਪਲਾ, ਅਸ਼ੋਕ ਦੁੱਗਲ, ਲੋਕੇਸ਼ ਬਾਲੀ, ਤੇਜਸਵੀ ਭਾਰਦਵਾਜ, ਪ੍ਰਧਾਨ ਦਵਿੰਦਰ ਕੁਲਥਮ, ਅਸ਼ੋਕ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜ਼ਰ ਸਨ।