ਪ੍ਰੈਸ ਕਲੱਬ ਦੇ ਪ੍ਰਧਾਨ ਗੁਰਦੁਆਰਾ ਬੇਰ ਸਾਹਿਬ ਹੋਏ ਨਤਮਸਤਕ ਪ੍ਰੈਸ ਕਲੱਬ ਦੇ ਪ੍ਰਧਾਨ ਦੀਪਕ ਧੀਰ ਸਾਥੀਆਂ ਸਮੇਤ ਗੁਰਦੁਆਰਾ ਬੇਰ ਸਾਹਿਬ ਨਤਮਸਤਕ
Publish Date: Thu, 27 Aug 2026 10:15 PM (IST)
Updated Date: Thu, 27 Aug 2026 10:16 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀ ਵਰਕਿੰਗ ਜਨਲਿਸਟ ਐਸੋਸੀਏਸ਼ਨ (ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ) ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਧੀਰ ਵੱਲੋਂ ਸਾਥੀਆਂ ਸਮੇਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੀਤ ਮੈਨੇਜਰ ਚੰਚਲ ਸਿੰਘ ਆਹਲੀ ਵੱਲੋਂ ਪ੍ਰਧਾਨ ਦੀਪਕ ਧੀਰ ਨੂੰ ਸਿਰੋਪਾਓ ਤੇ ਤਸਵੀਰ ਭੇਟ ਕਰਕੇ ਸਨਮਾਨਤ ਕੀਤਾ ਗਿਆ। ਚੰਚਲ ਸਿੰਘ ਆਹਲੀ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਹਮੇਸ਼ਾਂ ਸੱਚ ਤੇ ਲੋਕ-ਹਿੱਤ ਨੂੰ ਪਹਿਲ ਦੇਣੀ ਚਾਹੀਦੀ ਹੈ। ਪ੍ਰਧਾਨ ਦੀਪਕ ਧੀਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਨ੍ਹਾਂ ਨੂੰ ਪੱਤਰਕਾਰ ਭਾਈਚਾਰੇ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਜਿਸ ਨੂੰ ਉਹ ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਉਨ੍ਹਾਂ ਲਈ ਬੇਹੱਦ ਮਾਣ ਤੇ ਸਕੂਨ ਦਾ ਪਲ ਹੈ ਤੇ ਉਹ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕਰਨ, ਲੋੜਵੰਦਾਂ ਤੇ ਆਮ ਲੋਕਾਂ ਦੇ ਮਸਲੇ ਉਜਾਗਰ ਕਰਨ ਤੇ ਪੱਤਰਕਾਰ ਭਾਈਚਾਰੇ ਦੀ ਏਕਤਾ ਤੇ ਭਲਾਈ ਲਈ ਕੰਮ ਕਰਨ ਦੀ ਤਾਕਤ ਬਖ਼ਸ਼ਣ। ਇਸ ਮੌਕੇ ਪ੍ਰਧਾਨ ਦੀਪਕ ਧੀਰ, ਸਤਪਾਲ ਕਾਲਾ, ਲਖਵੀਰ ਸਿੰਘ ਲੱਖੀ, ਵਰੁਣ ਸ਼ਰਮਾ, ਬਲਵੀਰ ਸਿੰਘ ਧੰਜੂ, ਲਕਸ਼ਮੀ ਨੰਦਨ, ਅਸ਼ਵਨੀ ਜੋਸ਼ੀ, ਬਲਵਿੰਦਰ ਸਿੰਘ ਲਾਡੀ, ਸਿਮਰਨਜੀਤ ਸਿੰਘ ਸੰਧੂ, ਨਰੇਸ਼ ਹੈਪੀ, ਐਡ ਰਜਿੰਦਰ ਸਿੰਘ ਰਾਣਾ, ਕੁਲਵੰਤ ਸਿੰਘ ਨੂਰੋਵਾਲ, ਬਲਵਿੰਦਰ ਸਿੰਘ ਧਾਲੀਵਾਲ,ਲਵ ਖਿੰਡਾ, ਅਰਵਿੰਦ ਪਾਠਕ, ਜਗਮੋਹਨ ਥਿੰਦ, ਦਿਲਬਾਗ ਸਿੰਘ, ਡਾਕਟਰ ਪਰਮਜੀਤ ਸਿੰਘ ਡਡਵਿੰਡੀ, ਚਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਚੰਦੀ, ਜਤਿੰਦਰ ਸੇਠੀ, ਗੁਰਪ੍ਰੀਤ ਸਿੰਘ ਢੋਟ, ਦੀਪਕ ਸ਼ਰਮਾ, ਤਰਸੇਮ ਸਿੰਘ ਥਿੰਦ, ਪਵਨ ਹਨੀ, ਜਸਦੇਵ ਸਿੰਘ ਲਾਡੀ,ਗੁਰਮਿੰਦਰ ਪਾਲ ਸਿੰਘ ਕੰਡਾ , ਸੰਜੇ ਧੀਰ, ਆਦਿ ਹਾਜ਼ਰ ਸਨ।