ਮਰਹੂਮ ਉਸਤਾਦ ਸਾਇਰ ਤੇ ਸੂਫੀ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ 15 ਨੂੰ, ਤਿਆਰੀਆਂ ਜ਼ੋਰਾਂ ’ਤੇ ਮਰਹੂਮ ਉਸਤਾਦ ਸਾਇਰ ਤੇ ਸੂਫੀ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ15 ਨੂੰ, ਤਿਆਰੀਆਂ ਜ਼ੋਰਾਂ ’ਤੇ
Publish Date: Tue, 10 Nov 2026 07:51 PM (IST)
Updated Date: Tue, 10 Nov 2026 07:54 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਵੱਲੋਂ ਮਰਹੂਮ ਉਸਤਾਦ ਸ਼ਾਇਰ ਤੇ ਸੂਫ਼ੀ ਪ੍ਰਸਿੱਧ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ 15 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਪਿੰਡ ਅਠੌਲਾ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਫ਼ਤਹਿ ਸਿੰਘ ਸੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਮੇਲੇ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਸੋਹਲ ਨੇ ਕਿਹਾ ਕਿ ਇਲਾਕੇ ਦੇ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਵਿਸ਼ਵ ਪ੍ਰਸਿੱਧ ਗਾਇਕ ਡੀ ਜੇ ਕਿੰਗ ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਦੀਪਕ ਹੰਸ, ਫਿਲਮ ਅਦਾਕਾਰ ਮੰਨਾ ਮੰਡ, ਚਰਨਜੀਤ ਚੰਨੀ, ਜੱਸਾ ਫਤਿਹਪੁਰੀਆ, ਦਲਵਿੰਦਰ ਦਿਆਲਪੁਰੀ, ਵਾਈਸ ਆਫ ਪੰਜਾਬ ਨਵਜੀਤ ਗਿੱਲ, ਲਵਿਸ਼ ਚੌਹਾਨ ਮਨਜੀਤ ਸਾਹਿਰਾ, ਦੋਗਾਣਾ ਸਟਾਰ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ ਅਤੇ ਰੀਆ ਸੰਧੂ, ਸੁਰਿੰਦਰ ਲਾਡੀ ਅਤੇ ਰਿੱਕ ਨੂਰ, ਗੁਰਮੀਤ ਮੀਤ, ਗੁਰਪ੍ਰੀਤ ਗੋਪੀ, ਕੈਰੀ ਰੋਮੀ ਚੰਨੀ, ਸਾਬੀਰ ਸਰਗਮ, ਗਾਇਕਾ ਜੋਬਨਪ੍ਰੀਤ, ਸਨੀ ਸਹੋਤਾ, ਜਸਵਿੰਦਰ ਗੁਲਾਮ, ਲਖਬੀਰ ਸਹੋਤਾ ਆਦਿ ਪੰਜਾਬੀ ਗਾਇਕ ਅਤੇ ਭੋਟੂ ਸ਼ਾਹ ਹਾਸਰਸ ਕਲਾਕਾਰ ਸ਼ਿਰਕਤ ਕਰਕੇ ਮੇਲੇ ਦੇ ਮੇਲੀਆਂ ਦਾ ਮਨੋਰੰਜਨ ਕਰਨਗੇ। ਮੰਚ ਸੰਚਾਲਨ ਦੀਆਂ ਸੇਵਾਵਾਂ ਪ੍ਰਸਿੱਧ ਮੰਚ ਸੰਚਾਲਕ ਸੁਖਵਿੰਦਰ ਸਿੱਧੂ, ਰਾਹੁਲ ਲਹਿਰੀ, ਬਲਦੇਵ ਰਾਹੀ ਨਿਭਾਉਣਗੇ। ਮੇਲੇ ਦੌਰਾਨ ਮੁੱਖ ਮਹਿਮਾਨ ਵਿਧਾਇਕ ਬਲਕਾਰ ਸਿੰਘ ਅਤੇ ਸ਼ਮ੍ਹਾਂ ਰੌਸ਼ਨ ਰਜਿੰਦਰ ਸਿੰਘ ਸੇਵਾ ਮੁਕਤ ਐੱਸਐੱਸਪੀ ਤੇ ਹਲਕਾ ਇੰਚਾਰਜ਼ ਕਰਤਾਰਪੁਰ ਕਾਂਗਰਸ ਕਰਨਗੇ। ਇਸ ਮੌਕੇ ਤੇ ਹੋਰ ਰਾਜਨੀਤਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ ਵੱਖ ਦਰਬਾਰਾਂ ਤੋਂ ਫ਼ਕੀਰ ਅਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਬੋਰਡ ਦੀਆਂ ਕਲਾਸਾਂ ਵਿੱਚੋਂ ਪਿੰਡ ਦੇ ਸਕੂਲ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 15 ਹਜ਼ਾਰ ਜਦਕਿ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 10 ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 5 ਹਜਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਸੰਤੋਖ ਸਿੰਘ ਸਹੋਤਾ, ਸਮੂਹ ਗ੍ਰਾਮ ਪੰਚਾਇਤ ਅਠੋਲਾ ਅਤੇ ਪ੍ਰਬੰਧਕ ਕਮੇਟੀ ਜਗਤਾਰ ਪਰਵਾਨਾ ਸੱਭਿਆਚਾਰਕ ਮੰਚ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ। ਪ੍ਰਧਾਨ ਸੋਹਲ ਨੇ ਇਲਾਕੇ ਦੇ ਲੋਕਾਂ ਨੂੰ ਮੇਲੇ ਵਿੱਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। ਬਲਵੀਰ ਸਿੰਘ ਕਾਲਾ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਜਾਰੀ ਹਨ।