ਜਨਮ ਅਸ਼ਟਮੀ ਦੀਆਂ ਤਿਆਰੀਆਂ ਜ਼ੋਰਾਂ ’ਤੇ
ਜਨਮ ਅਸ਼ਟਮੀ ਦੇ ਮਹਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Thu, 03 Sep 2026 07:17 PM (IST)
Updated Date: Thu, 03 Sep 2026 07:19 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਭੁਲੱਥ ਵਿਖੇ ਬੜੀ ਸ਼ਰਧਾ, ਪ੍ਰੇਮ-ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਨਮ ਅਸ਼ਟਮੀ ਦਾ ਮਹਾ ਉਤਸਵ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਵਿਖੇ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਤੇ ਸ਼੍ਰੀ ਸ਼੍ਰੀ 1008 ਸੰਤ ਲਸ਼ਮਣ ਦਾਸ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। 4 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਪ੍ਰਸਿੱਧ ਗਾਇਕ ਅਮਰਿੰਦਰ ਬੌਬੀ (ਬੌਬੀ ਮਾਨ) ਸ਼੍ਰੀ ਕ੍ਰਿਸ਼ਨ ਲੀਲਾ ਤੇ ਧਾਰਮਿਕ ਭੇਟਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਂ ਜਵਾਲਾ ਜੀ ਦੇ ਦਰਬਾਰ, ਹਿਮਾਚਲ ਪ੍ਰਦੇਸ਼ ਤੋਂ ਪੁਜਾਰੀ ਪੰਡਿਤ ਧੀਰਜ ਜੀ ਵੀ ਧਾਰਮਿਕ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਸ਼ਾਮ ਲਾਲ ਸ਼ਰਮਾ, ਡਾਇਮੰਡ ਖੁਰਾਣਾ, ਸ਼ੁਭਾਸ਼ ਸਹਿਗਲ, ਰਾਜੇਸ਼ ਕੁਮਾਰ ਬੱਗਾ, ਠਾਕੁਰ ਨਰਾਇਣ ਸਿੰਘ, ਅਸ਼ੋਕ ਕੋਚਰ ਸਮੇਤ ਹੋਰ ਸੇਵਕ ਹਾਜ਼ਰ ਸਨ।