ਸ਼੍ਰੀ ਕ੍ਰਿਸ਼ਨ ਕਥਾ ਦੀਆਂ ਤਿਆਰੀਆਂ ਜ਼ੋਰਾਂ ’ਤੇ
ਸ਼੍ਰੀ ਕ੍ਰਿਸ਼ਨ ਕਥਾ ਦੀਆਂ ਤਿਆਰੀਆਂ ਜ਼ੋਰਾਂ ’ਤੇ, ਸੇਵਾਦਾਰ ਭਰਾ-ਭੈਣਾਂ ਵੱਲੋਂ ਵਿਸ਼ੇਸ਼ ਸਫਾਈ ਸੇਵਾ
Publish Date: Sun, 27 Sep 2026 06:40 PM (IST)
Updated Date: Sun, 27 Sep 2026 06:42 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 29 ਸਤੰਬਰ ਤੋਂ 3 ਅਕਤੂਬਰ 2026 ਤੱਕ ਬਸਰਾ ਪੈਲੇਸ, ਬੰਗਾ ਰੋਡ, ਫਗਵਾੜਾ ਵਿਖੇ ਪੰਜ ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਆਯੋਜਿਤ ਕੀਤੀ ਜਾ ਰਹੀ ਹੈ, ਜਿਸਦਾ ਵਾਚਨ ਸਾਧਵੀ ਤ੍ਰਿਪਦਾ ਭਾਰਤੀ ਜੀ ਕਰਨਗੇ। ਸ਼੍ਰੀ ਕ੍ਰਿਸ਼ਨ ਕਥਾ ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਇਸੇ ਕੜੀ ਤਹਿਤ 27 ਸਤੰਬਰ ਨੂੰ ਕਥਾ ਸਥਲ ਵਿਖੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਸਫਾਈ ਸੇਵਾ ਤੇ ਵਿਵਸਥਾ ਕੀਤੀ ਗਈ। ਕਥਾ ਸਥਲ ਨੂੰ ਸਾਫ਼-ਸੁਥਰਾ, ਸੁੰਦਰ ਤੇ ਸੰਗਤ ਲਈ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਪੈਲੇਸ ਦੀ ਸਫਾਈ ਕੀਤੀ ਗਈ। ਕਥਾ ਦਾ ਸੈਟਅਪ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਮੁੱਖ ਸਟੇਜ ਤਿਆਰ ਹੋ ਚੁੱਕਾ ਹੈ। ਪੰਡਾਲ, ਬੈਠਣ ਦੀ ਵਿਵਸਥਾ, ਸਜਾਵਟ ਤੇ ਹੋਰ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਯੋਜਿਤ ਇਸ ਸ਼੍ਰੀ ਕ੍ਰਿਸ਼ਨ ਕਥਾ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਆਧਿਆਤਮਿਕ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਣ ਦਾ ਉਦੇਸ਼ ਹੈ।