ਪ੍ਰੀਤਾ ਲੀ ਲੈਸਨ ਸਕੂਲ ’ਚ ਦੋ ਰੋਜ਼ਾ ਸਟਾਰਗੇਜ਼ਿੰਗ ਨਾਈਟ ਪ੍ਰੀਤਾ ਲੀ ਲੈਸਨ ਸਕੂਲ ਵੱਲੋਂ ਦੋ ਰੋਜ਼ਾ ਸਟਾਰਗੇਜ਼ਿੰਗ ਨਾਈਟ ਦਾ ਆਯੋਜਨ
Publish Date: Sat, 24 Oct 2026 06:35 PM (IST)
Updated Date: Sat, 24 Oct 2026 06:37 PM (IST)
--ਵਿਦਿਆਰਥੀਆਂ ਵਿੱਚ ਵਿਗਿਆਨਕ ਜਿਗਿਆਸਾ ਨੂੰ ਮਿਲਿਆ ਹੁਲਾਰਾ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪ੍ਰੀਤਾ ਲੀ ਲੈਸਨ ਸਕੂਲ, ਕਪੂਰਥਲਾ ਵੱਲੋਂ ਜਮਾਤ ਤੀਜੀ ਤੋਂ ਪੰਜਵੀਂ ਤੇ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਸਟਾਰਗੇਜ਼ਿੰਗ ਨਾਈਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਦੇ ਅਦਭੁਤ ਰਹੱਸਾਂ ਨੂੰ ਜਾਣਨ, ਸਮਝਣ ਤੇ ਤਜਰਬੇ ਰਾਹੀਂ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਸੀ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਰਾਤ ਨੂੰ ਆਕਾਸ਼ ਦਾ ਨਿਰੀਖਣ ਕੀਤਾ, ਦੂਰਬੀਨ ਰਾਹੀਂ ਚੰਦ ਤੇ ਤਾਰਿਆਂ ਨੂੰ ਦੇਖਣ ਦਾ ਅਨੁਭਵ ਪ੍ਰਾਪਤ ਕੀਤਾ ਤੇ ਪੁਲਾੜ ਦੀ ਵਿਸ਼ਾਲਤਾ ਤੇ ਇਸ ਦੇ ਰਹੱਸਮਈ ਸੰਸਾਰ ਬਾਰੇ ਜਾਣਿਆ। ਇਸ ਅਨੁਭਵ ਨੇ ਵਿਦਿਆਰਥੀਆਂ ਨੂੰ ਸਵਾਲ ਪੁੱਛਣ, ਵਿਗਿਆਨਕ ਸੋਚ ਵਿਕਸਿਤ ਕਰਨ ਤੇ ਕੁਦਰਤ ਤੇ ਬ੍ਰਹਿਮੰਡ ਪ੍ਰਤੀ ਆਪਣੀ ਜਿਗਿਆਸਾ ਨੂੰ ਹੋਰ ਡੂੰਘਾ ਕਰਨ ਲਈ ਪ੍ਰੇਰਿਤ ਕੀਤਾ। ਦੋ ਦਿਨਾਂ ਤੱਕ ਚੱਲੇ ਇਸ ਪ੍ਰੋਗਰਾਮ ਨੇ ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਨੂੰ ਸਿੱਖਣ, ਖੋਜ ਕਰਨ ਤੇ ਨਵੇਂ ਤਜਰਬੇ ਹਾਸਲ ਕਰਨ ਦਾ ਵਿਲੱਖਣ ਮੌਕਾ ਦਿੱਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਕਿਹਾ, ਸਿੱਖਿਆ ਅਸਲ ਅਰਥਾਂ ਵਿੱਚ ਉਦੋਂ ਹੀ ਸਾਰਥਕ ਬਣਦੀ ਹੈ, ਜਦੋਂ ਜਿਗਿਆਸਾ ਖੋਜ ਵਿੱਚ ਬਦਲ ਜਾਂਦੀ ਹੈ। ਸਟਾਰਗੇਜ਼ਿੰਗ ਨਾਈਟ ਵਰਗੀਆਂ ਗਤੀਵਿਧੀਆਂ ਬੱਚਿਆਂ ਨੂੰ ਪਾਠ-ਪੁਸਤਕਾਂ ਤੋਂ ਅੱਗੇ ਸੋਚਣ, ਆਪਣੇ ਆਲੇ-ਦੁਆਲੇ ਬਾਰੇ ਸਵਾਲ ਪੁੱਛਣ ਤੇ ਵਿਗਿਆਨ ਤੇ ਖੋਜ ਪ੍ਰਤੀ ਜੀਵਨ ਭਰ ਰੁਚੀ ਵਿਕਸਿਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।” ਪ੍ਰੀਤਾ ਲੀ ਲੈਸਨ ਸਕੂਲ ਤਜਰਬੇ-ਆਧਾਰਿਤ ਤੇ ਕਦਰਾਂ-ਕੀਮਤਾਂ ਵਾਲੀ ਸਿੱਖਿਆ ਰਾਹੀਂ ਵਿਦਿਆਰਥੀਆਂ ਵਿੱਚ ਜਿਗਿਆਸਾ, ਆਲੋਚਨਾਤਮਕ ਸੋਚ ਤੇ ਆਤਮ-ਵਿਸ਼ਵਾਸ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।