- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਤਿਭਾ 2026, ਸਰਕਾਰੀ ਸਕੂਲ ਮੰਗੂਪੁਰ ਦੇ ਵਿਦਿਆਰਥਣਾਂ ਹਾਸਿਲ ਕੀਤਾ ਪਹਿਲਾ ਸਥਾਨ

ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਹਾਈ ਸਕੂਲ ਮੰਗੂਪੁਰ ਦੀਆਂ ਵਿਦਿਆਰਥਣਾਂ ਨੇ ਪ੍ਰਤਿਭਾ 2026 ਵਿੱਚ ਗਰੁੱਪ ਨਾਚ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅਨੰਦ ਕਾਲਜ ਵਿਖੇ ਹੋਏ ਵੱਖ-ਵੱਖ ਸਕੂਲਾਂ ਦੇ ਮੁਕਾਬਲਿਆਂ ਦੌਰਾਨ ਸਰਕਾਰੀ ਹਾਈ ਸਕੂਲ ਮੰਗੂਪੁਰ ਦੀਆਂ ਵਿਦਿਆਰਥਣਾਂ ਨੇ ਭੰਗੜੇ ਵਿੱਚ ਭਾਗ ਲਿਆ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਹਾਸਲ ਕਰਨ ‘ਤੇ ਸਰਕਾਰੀ ਸਕੂਲ ਮੰਗੂਪੁਰ ਦੀਆਂ ਵਿਦਿਆਰਥਣਾਂ ਨੂੰ ਨਕਦ ਇਨਾਮ ਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਅਧਿਆਪਕਾ ਨਵਪ੍ਰੀਤ ਕੌਰ ਤੇ ਸ਼ਰਨਜੀਤ ਅਮਰ ਹਿੰਦੀ ਅਧਿਆਪਕਾ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਭਵਿੱਖ ਵਿਚ ਰਾਜ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਰਕਾਰੀ ਸਕੂਲ ਮੰਗੂਪੁਰ ਵਿਖੇ ਸਕੂਲ ਇੰਚਾਰਜ ਸੁਖਦੇਵ ਸਿੰਘ, ਜਸਪ੍ਰੀਤ ਸਿੰਘ ਸਾਇੰਸ ਅਧਿਆਪਕ, ਅਰਸ਼ਦੀਪ ਸਿੰਘ ਮੈਥ ਮਾਸਟਰ, ਗੁਰਭੇਜ ਸਿੰਘ ਕੰਪਿਊਟਰ ਅਧਿਆਪਕ, ਕੁਲਵਿੰਦਰ ਕੌਰ ਮੈਥ ਮਿਸਟ੍ਰੈਸ, ਸ਼ਰਨਜੀਤ ਅਮਰ ਹਿੰਦੀ ਅਧਿਆਪਕਾ, ਜਸਪ੍ਰੀਤ ਕੌਰ ਆਰਟ ਐਂਡ ਕਰਾਫਟ, ਵਿਨੀਤਾ ਅੰਗਰੇਜ਼ੀ ਅਧਿਆਪਕਾ, ਹਰਮਨਦੀਪ ਸਿੰਘ ਕਲਰਕ ਤੇ ਹਰਪ੍ਰੀਤ ਸਿੰਘ ਐੱਸਐੱਲਏ ਨੇ ਸਕੂਲ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ।