ਮੋਟਰਾਂ ਦੇ ਲੋਡ ਵਧਾਉਣ ਲਈ ਪਾਵਰਕਾਮ ਨੇ ਵਿਸ਼ੇਸ਼ ਸਕੀਮ ਕੀਤੀ ਸ਼ੁਰੂ
ਪਾਵਰਕਾਮ ਵੱਲੋਂ ਖੇਤੀਬਾੜੀ ਖਪਤਕਾਰਾਂ ਲਈ ਮੋਟਰਾਂ ਦੇ ਲੋਡ ਵਧਾਉਣ ਲਈ 45 ਦਿਨਾਂ ਲਈ ਵਿਸ਼ੇਸ਼ ਸਕੀਮ
Publish Date: Tue, 06 Oct 2026 08:50 PM (IST)
Updated Date: Tue, 06 Oct 2026 08:53 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੰਜਾਬ ਰਾਜ ਪਾਵਰਕਾਮ ਵੱਲੋਂ ਖੇਤੀਬਾੜੀ ਖਪਤਕਾਰਾਂ ( ਕਿਸਾਨਾਂ) ਲਈ ਮੋਟਰਾਂ ਦੇ ਲੋਡ ਵਧਾਉਣ ਲਈ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੰਡਲ ਅਫ਼ਸਰ ਅਮਰਜੀਤ ਸਿੰਘ ਐਸ ਡੀ ਓ ਕਾਲ਼ਾ ਸੰਘਿਆਂ ਜਿ਼ਲ੍ਹਾ ਕਪੂਰਥਲਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਕਿਸਾਨਾਂ ਵੱਲੋਂ ਮੋਟਰਾਂ ਦੇ ਲੋਡ ਵਧਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰਕਾਮ ਵਿਭਾਗ ਵੱਲੋਂ ਵਿਸ਼ੇਸ਼ ਸਕੀਮ ਵੀ. ਡੀ. ਐਸ ਸਕੀਮ ਤਹਿਤ ਬਹੁਤ ਹੀ ਰਿਆਇਤੀ ਦਰਾਂ ਤੇ ਕਿਸਾਨਾਂ ਨੂੰ ਲੋਡ ਵਧਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ 45 ਦਿਨਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਕਾਲਾ ਸੰਘਿਆਂ ਸਬ ਡਵੀਜ਼ਨ ( ਬਿਜਲੀ ਘਰ) ਤਹਿਤ ਆਉਂਦੇ ਪਿੰਡਾਂ ਦੇ ਕਿਸਾਨ ਵਿਭਾਗ ਵੱਲੋਂ ਨਿਰਧਾਰਤ ਕੀਤੇ ਸਮੇਂ ਵਿੱਚ ਆਪਣੀਆਂ ਮੋਟਰਾਂ ਦੇ ਲੋਡ ਵਧਾਉਣ ਲਈ ਕਾਲਾ਼ ਸੰਘਿਆਂ ਦਫ਼ਤਰ ਵਿਖੇ ਅਰਜ਼ੀਆਂ ਦੇ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।