ਧਾਰਮਿਕ ਭਜਨ ‘ਚਿੰਤਾਪੁਰਨੀ ਤਾਰੀ ਜਾਂਦੀ ਏ’ ਦਾ ਪੋਸਟਰ ਰਿਲੀਜ਼
ਧਾਰਮਿਕ ਭਜਨ ‘ਚਿੰਤਾਪੁਰਨੀ ਤਾਰੀ ਜਾਂਦੀ ਏ’ ਦਾ ਪੋਸਟਰ ਰਿਲੀਜ਼
Publish Date: Tue, 15 Sep 2026 07:50 PM (IST)
Updated Date: Tue, 15 Sep 2026 07:53 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅਹਾਨਾ ਮਿਊਜ਼ਿਕ ਪ੍ਰੋਡਕਸ਼ਨ ਵੱਲੋਂ ਗਾਇਕ ਕੁਲਦੀਪ ਮੋਮੀ ਦੀ ਆਵਾਜ਼ ਵਿੱਚ ਰਿਲੀਜ਼ ਕੀਤੇ ਗਏ ਧਾਰਮਿਕ ਭਜਨ ‘ਚਿੰਤਾਪੁਰਨੀ ਤਾਰੀ ਜਾਂਦੀ ਏ’ ਦਾ ਪੋਸਟਰ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਕਪੂਰਥਲਾ ਵਿਖੇ ਧਾਰਮਿਕ ਮਾਹੌਲ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਭਜਨ ਨਾਲ ਜੁੜੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਧਾਰਮਿਕ ਭਜਨ ਸੰਗਤ ਨੂੰ ਪਰਮਾਤਮਾ ਨਾਲ ਜੋੜਨ ਦੇ ਨਾਲ-ਨਾਲ ਸਾਡੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਭਜਨ ਦੇ ਲੇਖਕ ਗੁਲੂ ਨੂਰਪੁਰੀ, ਸੰਗੀਤਕਾਰ ਸੋਨੂੰ ਦ੍ਰਾਵਿੜ ਤੇ ਵੀਡੀਓ ਡਾਇਰੈਕਟਰ ਲਲਿਤ ਕੁਮਾਰ ਹਨ। ਭਜਨ ਨੂੰ ਗਾਇਕ ਕੁਲਦੀਪ ਮੋਮੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਮੌਕੇ ਕਿਹਾ ਗਿਆ ਕਿ ਭਜਨ ਦੀ ਪੇਸ਼ਕਾਰੀ ਤੇ ਇਸ ਨਾਲ ਜੁੜੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਇਸ ਸਬੰਧੀ ਰਜਿੰਦਰ ਸਨਮ ਨੇ ਦੱਸਿਆ ਕਿ ਭਜਨ ਨੂੰ ਸੰਗਤ ਵੱਲੋਂ ਭਰਵਾਂ ਪਿਆਰ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਹਾਨਾ ਮਿਊਜ਼ਿਕ ਪ੍ਰੋਡਕਸ਼ਨ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਲਗਾਤਾਰ ਜਾਰੀ ਰਹੇਗਾ।