- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸਕੂਲ ਖੀਰਾਂਵਾਲੀ ਵਿਖੇ ਪੋਸਟਰ ਮੇਕਿੰਗ ਦਾ ਮੁਕਾਬਲਾ ਹੋਇਆ

ਕੈਪਸ਼ਨ: 2ਕੇਪੀਟੀ17
ਸੀਨੀਅਰ ਸੈਕੈਂਡਰੀ ਸਕੂਲ ਖੀਰਾਂਵਾਲੀ ਵਿਖੇ ਪੋਸਟਰ ਮੁਕਾਬਲੇ ’ਚ ਹਿੱਸੇ ਲੈਂਦੇ ਵਿਦਿਆਰਥੀ ਤੇ ਨਾਲ ਸਟਾਫ ।
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਗਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਵਿਖੇ ਬੀਆਈਐੱਸ ਬਿਊਰੋ ਆਫ ਇੰਡੀਅਨ ਸਟੈਂਡਰਡਜ ਦੁਆਰਾ ਸਪਾਂਸਰ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ’ਚ ਸਟੈਂਡਰਡ ਕਲੱਬ 1985 ਦੇ 25 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਰੋਜ਼ਾਨਾ ਜ਼ਿੰਦਗੀ ’ਚ ਇਸਤੇਮਾਲ ਹੋਣ ਵਾਲੀਆਂ ਵਸਤੂਆਂ ਦੇ ਸਟੈਂਡਰਡ ਤੇ ਖਪਤਕਾਰ ਰਾਈਟਸ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਸਕੂਲ ਦੇ ਸਾਰੇ ਸਟਾਫ ਵੱਲੋਂ ਸ਼ਮੂਲੀਅਤ ਕੀਤੀ ਗਈ। ਸਕੂਲ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਤੇ ਸਟੇਸ਼ਨਰੀ ਵੰਡੀ ਗਈ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਸਕੂਲ ਇੰਚਾਰਜ ਵੱਲੋਂ ਬੀਆਈਐੱਸ ਜੇ ਐਂਡ ਕੇ ਬ੍ਰਾਂਚ ਦਾ ਧੰਨਵਾਦ ਕੀਤਾ ਗਿਆ ਕਿ ਉਹ ਸਕੂਲ ਲੈਵਲ ਤੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ’ਚ ਭਾਗ ਲੈਣ ਲਈ ਸਪੋਰਟ ਕਰਕੇ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ ਤਾਂ ਜੋ ਉਹ ਸੁਰੱਖਿਆ ਅਤੇ ਮਿਆਰ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਕੇ ਅੱਗੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਜਾਗਰੁਕ ਕਰ ਸਕਣ।