ਭਾਗੋਰਾਈਆਂ ’ਚ 15 ਪਰਿਵਾਰ ਰਾਣਾ ਆਜ਼ਾਦ ਧੜੇ ਨਾਲ ਜੁੜੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ ’ਚ ਵਧੀ ਸਿਆਸੀ ਤਾਕਤ, ਭਾਗੋਰਾਈਆਂ ’ਚ 15 ਪਰਿਵਾਰ ਰਾਣਾ ਆਜ਼ਾਦ ਧੜੇ ਨਾਲ ਜੁੜੇ
Publish Date: Sun, 06 Sep 2026 09:34 PM (IST)
Updated Date: Sun, 06 Sep 2026 09:37 PM (IST)
ਰਾਣਾ ਇੰਦਰਪ੍ਰਤਾਪ ਸਿੰਘ ਦੀ ਵਧੀ ਸਿਆਸੀ ਤਾਕਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਵਿੱਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਅਗਵਾਈ ਵਾਲੇ ਰਾਣਾ ਆਜ਼ਾਦ ਧੜੇ ਨੂੰ ਉਸ ਸਮੇਂ ਵੱਡਾ ਸਿਆਸੀ ਹੁਲਾਰਾ ਮਿਲਿਆ, ਜਦੋਂ ਪਿੰਡ ਭਾਗੋਰਾਈਆਂ ਵਿਖੇ ਕਰਵਾਏ ਲੋਕ-ਹਿਤੈਸ਼ੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਦਰਜਨ ਪਰਿਵਾਰਾਂ ਨੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਜੁੜਨ ਦਾ ਐਲਾਨ ਕੀਤਾ। ਇਸ ਮੌਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ’ਚ ਮਨਜੀਤ ਸਿੰਘ ਸਿਵੀਆ, ਰਣਜੀਤ ਸਿੰਘ ਸਿਵੀਆ, ਰਿਟਾਇਰਡ ਇੰਸਪੈਕਟਰ (ਬੀ.ਐੱਸ.ਐੱਫ.) ਜਗਜੀਤ ਸਿੰਘ ਚੀਮਾ, ਰਿਟਾਇਰਡ ਇੰਸਪੈਕਟਰ (ਬੀਐੱਸਐੱਫ) ਜਰਨੈਲ ਸਿੰਘ ਚੀਮਾ, ਜਸਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੌਰਵ ਭੱਟੀ, ਜਸਵੰਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ ਤੇ ਇੰਦਰਜੀਤ ਸਿੰਘ ਆਦਿ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸਿਆਸਤ ਨੂੰ ਸੇਵਾ ਦਾ ਮਾਧਿਅਮ ਮੰਨਦੇ ਹਨ ਅਤੇ ਲੋਕਾਂ ਵੱਲੋਂ ਦਿੱਤੇ ਭਰੋਸੇ ਨੂੰ ਹਮੇਸ਼ਾਂ ਸਿਰ-ਮੱਥੇ ਰੱਖਦੇ ਹੋਏ ਹਲਕੇ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ।ਇਸ ਮੌਕੇ ਰਾਣਾ ਆਜ਼ਾਦ ਧੜੇ ਦੇ ਆਗੂਆਂ ਤੇ ਵਰਕਰਾਂ ਨੇ ਵੀ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਦਾ ਮਿਲ ਰਿਹਾ ਭਰਵਾਂ ਸਮਰਥਨ ਰਾਣਾ ਧੜੇ ਦੀ ਤਾਕਤ ਨੂੰ ਲਗਾਤਾਰ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਰੱਖਦਿਆਂ ਵਿਕਾਸ ਤੇ ਲੋਕ-ਹਿਤ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਅਤੇ ਲੋਕਾਂ ਨਾਲ ਬਣਾਏ ਸਿੱਧੇ ਰਾਬਤੇ ਨੂੰ ਨੇੜਿਓਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਸਾਹਿਬ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਰਾਣਾ ਆਜ਼ਾਦ ਦੇ ਵਰਕਰਾਂ ਵੱਲੋਂ ਵੀ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਦੀ ਭਾਵਨਾ ਨੇ ਉਨ੍ਹਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ। ਇਸ ਮੌਕੇ ਸਮਾਜ ਸੇਵੀ ਨੰਬਰਦਾਰ ਜੋਗਾ ਸਿੰਘ ਕਾਲੇਵਾਲ,ਸਾਬਕਾ ਸਰਪੰਚ ਸੰਤੋਖ ਸਿੰਘ ਬੱਗਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਮੈਂਬਰ ਜਰਨੈਲ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਸਤਨਾਮ ਸਿੰਘ ਡੇਰੇ ਵਾਲੇ, ਗੁਰਮੀਤ ਸਿੰਘ, ਦਰਸ਼ਨ ਸਿੰਘ, ਸਰਪੰਚ ਗੁਰਮੀਤ ਸਿੰਘ ਵਾਟਾਂ ਵਾਲੀ ਖੁਰਦ, ਮੈਂਬਰ ਸ਼ਮਸ਼ੇਰ ਸਿੰਘ ਰਾਮੇ, ਸੁਰਜੀਤ ਸਿੰਘ ਸ਼ਾਹਵਾਲਾ, ਸਰਪੰਚ ਜਸਵੀਰ ਸਿੰਘ ਹਾਜੀਪੁਰ, ਚੇਅਰਮੈਨ ਹਰਚਰਨ ਸਿੰਘ ਬੱਗਾ, ਸਾਬਕਾ ਸਰਪੰਚ ਜਸਵੀਰ ਸਿੰਘ ਤਰਫ਼ ਹਾਜੀ, ਬਾਬਾ ਪ੍ਰਿਤਪਾਲ ਸਿੰਘ ਪਾਲੀ, ਮਨਪ੍ਰੀਤ ਸਿੰਘ ਮੋਨੂੰ, ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਬਖਸ਼ੀਸ਼ ਰਾਮ, ਕੁਲਵੰਤ ਸਿੰਘ ਨੂਰੋ ਵਾਲ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ।