- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲੋਬਲ ਲਿਫਟ ਕੰਪਨੀ ਦੀ ਭਰਪੂਰ ਨਿੰਦਾ

ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਤੇ ਮੁਆਵਜ਼ਾ ਗਲੋਬਲ ਲਿਫਟ ਕੰਪਨੀ ਵੱਲੋਂ ਦਿਵਾਏ ਜਾਣ ਦੀ ਮੰਗ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮੌਜੂਦਾ ਦੌਰ ਵਿਚ ਬੇਸ਼ੱਕ ਵਿਗਿਆਨ ਤੇ ਇੰਜੀਨੀਅਰਿੰਗ ਦੇ ਜ਼ਮਾਨੇ ਵਿੱਚ ਮਨੁੱਖ ਲਗਾਤਾਰ ਸੁਖਵਾਦੀ ਹੁੰਦਾ ਜਾ ਰਿਹਾ ਹੈ, ਉੱਥੇ ਸੁੱਖ-ਸਹੂਲਤਾਂ ਖਾਤਰ ਬਣਾਈ ਮਸੀਨਰੀ ਅਤੇ ਉਪਕਰਣ ਜਾਨਲੇਵਾ ਹੀ ਸਾਬਿਤ ਨਹੀਂ ਹੁੰਦੇ, ਬਲਕਿ ਅਸੀਂ ਬੇਹੱਦ ਕੀਮਤੀ ਜਾਨਾਂ ਤੋਂ ਵੀ ਹੱਥ ਧੋ ਬੈਠਦੇ ਹਾਂ। ਇਹ ਸ਼ਬਦ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਅਤੇ ਅੱਖਰ ਮੰਚ ਪੰਜਾਬ ਦੇ ਸਰਪ੍ਰਸਤ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਬੀਤੇ ਦਿਨੀਂ ਵਿਸ਼ਵ ਪ੍ਰਸਿੱਧ ਸ਼ਾਇਰ ਅਤੇ ਉੱਘੇ ਸਮਾਜ ਸੇਵੀ ਕੰਵਰ ਇਕਬਾਲ ਸਿੰਘ ਦੇ ਲਿਫਟ ਵਿੱਚ ਆਈ ਤਕਨੀਕੀ ਸਮੱਸਿਆ ਕਾਰਨ ਤੀਸਰੀ ਮੰਜ਼ਿਲ ਤੋਂ ਬੇਸਮੈਂਟ ਤੱਕ ਤਕਰੀਬਨ 60 ਫੁੱਟ ਦੀ ਉਚਾਈ ਤੋਂ ਹਾਦਸਾਗ੍ਰਸਤ ਹੋਣ ਉਪਰੰਤ ਗੰਭੀਰ ਜ਼ਖ਼ਮੀ ਹੋਣ ਕਰ ਕੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰਦਿਆਂ ਕਹੇ।
ਕੰਵਰ ਇਕਬਾਲ ਸਿੰਘ ਜਿੱਥੇ ਤਕਰੀਬਨ 40 ਸਾਲਾਂ ਤੋਂ ਨਿਰੰਤਰ ਕਾਰਜਸ਼ੀਲ ਵਿਸ਼ਵ ਪ੍ਰਸਿੱਧ ਲੇਖਕਾਂ ਦੀ ਸਭਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵਿਰਸਾ ਵਿਹਾਰ ਦੇ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਸਿਰਕੱਢ ਨੇਤਾ ਹੋਣ ਕਾਰਨ ਜ਼ਿਲ੍ਹਾ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਐਕਸਾਈਜ਼ ਐਂਡ ਟੈਕਸਏਸ਼ਨ ਵਿਭਾਗ ਕਪੂਰਥਲਾ ਅਤੇ ਸਾਰੇ ਪੰਜਾਬ ਦੇ ਸਕੂਲਾਂ, ਕਾਲਜਾਂ ਟੈਕਨੀਕਲ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਰਗੇ ਅਦਾਰਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ, ਪੰਜਾਬ ਸਰਕਾਰ ਦੇ ਅਦਾਰੇ ਦੇ ਸਟੇਟ ਗਵਰਨਿੰਗ ਬੌਡੀ ਮੈਂਬਰ ਵਜੋਂ ਚੰਡੀਗੜ੍ਹ ਵਿਖੇ 26 ਸੈਕਟਰ ਵਿੱਚ ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਚੇਅਰਮੈਨਸ਼ਿਪ ਹੇਠ ਚਲਾਏ ਜਾ ਰਹੇ ਦਫਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉੱਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਨਵਾਂ ਪਿੰਡ ਭੱਠਾ ਨੇੜੇ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਵੱਲੋਂ ਜਿਹੜਾ ਬਹੁਮੰਜ਼ਲੀ ਰਤਨ ਸੁਪਰ ਸਟੋਰ ਤਾਮੀਰ ਕੀਤਾ ਹੈ, ਵਿੱਚ ਸਥਾਪਤ ਕੀਤੀ ਗਈ ਲਿਫਟ ਵਿਚ ਆਈ ਤਕਨੀਕੀ ਖਰਾਬੀ ਕਾਰਣ ਗਲੋਬਲ ਲਿਫਟ ਕੰਪਨੀ ਦੀ ਕਾਰਜਸੈਲੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਕੰਪਨੀ ਵਲੋਂ ਲਗਾਈ ਗਈ ਲਿਫਟ ਦੀ ਗੁਣਵੱਤਾ ਦੀ ਹਰ ਪਹਿਲੂ ਤੋਂ ਜਾਂਚ ਕਰਵਾਈ ਜਾਵੇਗੀ ਕਿ ਕਿਧਰੇ ਡੁਪਲੀਕੇਟ ਮਟੀਰੀਅਲ ਜਾਂ ਹਲਕੀ ਕੁਆਲਟੀ ਹੋਣ ਕਰ ਕੇ ਇਹ ਲਿਫਟ 50-60 ਫੁੱਟ ਦੀ ਉਚਾਈ ਤੋਂ ਹੇਠਾਂ ਬੇਸਮੈਂਟ ਵਿੱਚ ਤਾਂ ਨਹੀਂ ਡਿੱਗ ਪਈ।
ਜ਼ਿਕਰਯੋਗ ਹੈ ਕਿ ਸੁਪਰ ਸਟੋਰ ਦੇ ਮਾਲਿਕ ਸਮੇਤ, ਚੇਅਰਮੈਨ ਕੰਵਰ ਇਕਬਾਲ ਸਿੰਘ, ਉਨ੍ਹਾਂ ਦੇ ਨਾਲ ਸਰਕਾਰੀ ਤੌਰ ਤੇ ਨਾਮਜਦ ਟਰੇਡਰਜ਼ ਕਮਿਸ਼ਨ ਦੇ ਦੋ ਮੈਂਬਰ ਮਨਦੀਪ ਸਿੰਘ ਘੁੰਮਣ, ਮਨਜੀਤ ਸਿੰਘ ਅਤੇ ਸੁੱਪਰ ਸਟੋਰ ਮਾਲਕ ਦੇ ਗਵਾਂਡੀ ਗੁਰਚਰਨ ਸਿੰਘ ਟਰੈਕਟਰਾਂ ਵਾਲੇ ਸਮੇਤ ਲਿਫਟ ਵਿੱਚ ਸਵਾਰ ਕੁੱਲ 5 ਵਿਅਕਤੀਆਂ ਵਿੱਚੋਂ ਕੰਵਰ ਇਕਬਾਲ ਸਿੰਘ ਦਾ ਚੂਲਾ ਟੁੱਟ ਜਾਂਦਾ ਹੈ ਅਤੇ ਟਰੇਡ ਕਮਿਸ਼ਨ ਦੇ ਦੋ ਮੈਂਬਰਾਂ ਦੀਆਂ ਲੱਤਾਂ ਟੁੱਟ ਜਾਣ ਸਮੇਤ ਮਾਲਕ ਅਤੇ ਗਵਾਂਢੀ ਵੀ ਸੱਟਾਂ ਦਾ •ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਵੱਡੇ ਬਜਟ ਵਾਲਾ ਇਲਾਜ ਚੱਲ ਰਿਹਾ ਹੈ ਇਨ੍ਹਾਂ ਦਾ ਪਰ ਰੋਜ਼ਾਨਾ ਲੋਕ ਸੇਵਾ ਨੂੰ ਸਮਰਪਿਤ ਰਹਿਣ ਵਾਲੀ ਸ਼ਖ਼ਸੀਅਤ ਮਹੀਨਿਆਂ ਬੱਧੀ ਬਿਸਤਰੇ ਉੱਤੇ ਲੇਟ ਜਾਵੇ ਤਾਂ ਉਸ ਦੀ ਭਰਪਾਈ ਕੌਣ ਕਰੇਗਾ ? ਲੋਕ ਸਾਹਿਤ ਕਲਾ ਕੇਂਦਰ ਆਰਸੀਐੱਫ ਦੇ ਪ੍ਰਧਾਨ ਅਨਿਲ ਕੁਮਾਰ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਿਹੜੀ ਕੰਪਨੀ ਵਲੋਂ ਤਕਰੀਬਨ ਇੱਕ ਸਾਲ ਪਹਿਲਾਂ ਹੀ ਲਿਫ਼ਟ ਦੀ ਹਰ ਤਰਾਂ ਦੀ ਗਰੰਟੀ ਲੈਂਦਿਆਂ ਲੋਕਾਂ ਨੂੰ ਜੋਖ਼ਮ ਵਿਚ ਪਾਇਆ ਗਿਆ ਹੈ, ਕੋਲੋਂ ਪੀੜਤਾਂ ਦੇ ਇਲਾਜ ਦਾ ਖਰਚਾ ਅਤੇ ਮੁਆਵਜ਼ਾ ਦਿਵਾਇਆ ਜਾਵੇ।
ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ ਅਤੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਵੀ ਜਿੱਥੇ ਕੋਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਸਿਹਤਯਾਬੀ ਲਈ ਦੁਆ ਕੀਤੀ ਉੱਥੇ ਰਤਨ ਸੁਪਰ ਸਟੋਰ ਹੀ ਨਹੀਂ ਬਲਕਿ ਬਾਕੀ ਦੇ ਹੋਰ ਨਿੱਜੀ ਅਤੇ ਪ੍ਰਸ਼ਾਸਨਿਕ ਅਦਾਰਿਆਂ ਵਿਚ ਲੱਗੀਆਂ ਲਿਫਟਾਂ ਵੀ ਜੋ ਕਿ ਅਕਸਰ ਖਰਾਬ ਹੀ ਰਹਿੰਦੀਆਂ ਹਨ, ਨੂੰ ਵੀ ਲੋਕ ਹਿਤਾਂ ਖਾਤਰ ਠੀਕ ਕਰਵਾਇਆ ਜਾਵੇ। ਉਨਾਂ ਕਿਹਾ ਕਿ ਥੋੜ੍ਹੀ ਜਿਹੀ ਅਣਗਹਿਲੀ ਜਾਂ ਲਾਪ੍ਰਵਾਹੀ ਹੀ ਨਿਰਭਰ ਲੋਕਾਂ ਦੀ ਜਾਨ ਦਾ ਖੋਅ ਬਣ ਜਾਂਦੀ ਹੈ। ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਮੂਹ ਸਾਥੀਆਂ ਦੀ ਸਿਹਤਯਾਬੀ ਲਈ ਸਿਰਜਣਾ ਕੇਂਦਰ ਦੇ ਸਰਪ੍ਰਸਤ ਡਾ. ਗੁਰਬਖਸ਼ ਭੰਡਾਲ, ਚੰਨ ਮੋਮੀ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਡਾ. ਸੁੰਦਰ ਸਿੰਘ ਵਧਵਾ, ਡਾ. ਹਰਭਜਨ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਲਾਲੀ ਕਰਤਾਰਪੁਰੀ, ਮੰਗਲ ਸਿੰਘ ਭੰਡਾਲ, ਵਾਈਸ ਪ੍ਰਧਾਨ ਆਸ਼ੂ ਕੁਮਰਾ ਡਾ. ਸੁਖਪਾਲ ਥਿੰਦ, ਡਾ. ਸੁਰਿੰਦਰ ਸਿੰਘ ਸੁਆਮੀ, ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪ੍ਰਿੰਸੀਪਲ ਨਵਚੇਤਨ ਸਿੰਘ, ਅਵਤਾਰ ਅਸੀਮ, ਸੁਰਜੀਤ ਸਾਜਨ, ਅਵਤਾਰ ਸਿੰਘ ਗਿੱਲ, ਡਾ. ਰਾਮ ਮੂਰਤੀ, ਰੂਪ ਦਬੂਰਜੀ, ਮਲਕੀਤ ਸਿੰਘ ਮੀਤ ਗੁਰਦੀਪ ਗਿੱਲ ਆਦਿ ਨੇ ਵੀ ਦੁਆਵਾਂ ਕੀਤੀਆਂ।