ਪੱਤਰਕਾਰ ’ਤੇ ਹਮਲਾ ਕਰਨ ਵਾਲਿਆਂ ’ਤੇ ਕਾਰਵਾਈ ਕਰੇ ਪੁਲਿਸ ਪੱਤਰਕਾਰ ਬਿਕਰਮਪਾਲ ਵਿੱਕੀ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਜਲਦ ਕਾਰਵਾਈ ਕਰੇ ਪੁਲਿਸ : ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ
Publish Date: Sat, 17 Oct 2026 08:52 PM (IST)
Updated Date: Sat, 17 Oct 2026 08:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : 15 ਅਕਤੂਬਰ ਨੂੰ ਪੰਜਾਬ ਬੰਦ ਦੌਰਾਨ ਤਲਵੰਡੀ ਚੌਧਰੀਆਂ ਵਿਚ ਦੁਕਾਨਾਂ ਖੁੱਲੀਆਂ ਹੋਣ ਕਾਰਨ ਕਿਸਾਨ ਜਥੇਬੰਦੀਆਂ ਦੇ ਆਗੂ ਦੁਕਾਨਾਂ ਬੰਦ ਕਰਵਾਉਣ ਪੁੱਜ ਗਏ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਨ ਲੱਗੇ ਪਏ। ਕਿਸਾਨ ਜਥੇਬੰਦੀਆਂ ਨਾਲ ਸਾਡੇ ਪੱਤਰਕਾਰ ਵੀ ਉਸ ਸਮੇਂ ਉਥੇ ਸਨ। ਜਦੋਂ ਸ਼ਹੀਦ ਊਧਮ ਸਿੰਘ ਚੌਂਕ ਕੋਲ਼ ਪੁੱਜੇ ਤਾਂ ਇਕ ਦੁਕਾਨ ਜੋ ਖੁੱਲ੍ਹੀ ਹੋਈ ਸੀ, ਦੇ ਮਾਲਕ ਦੀ ਵੀਡੀਓਗ੍ਰਾਫੀ ਕੀਤੀ ਤਾਂ ਉਸ ਨੇ ਸਾਡੇ ਪੱਤਰਕਾਰ ਨਾਲ ਹੱਥੋਪਾਈ ਕੀਤੀ ਤੇ ਮੋਬਾਇਲ ਫੋਨ ਖੋਹ ਲਿਆ। ਦੁਕਾਨਾਂ ਬੰਦ ਕਰਵਾਉਣ ਵਾਲੀ ਕਿਸਾਨ ਜਥੇਬੰਦੀ ਨੇ ਫੋਨ ਵਾਪਸ ਲੈ ਕੇ ਦਿੱਤਾ। ਇਸ ਸਬੰਧੀ ਜਦੋਂ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਖਾਸਤ ਦਿੱਤੀ ਤਾਂ ਉਸ ਤੋਂ ਤੁਰੰਤ ਬਾਅਦ ਡੀਐੱਸਪੀ ਧੀਰੇਂਦਰ ਵਰਮਾ ਪੁੱਜ ਗਏ। ਏਐੱਸਆਈ ਸੁਰਜੀਤ ਸਿੰਘ ਵੱਲੋਂ ਜਦੋਂ ਵਿਰੋਧੀ ਧਿਰ ਨੂੰ ਥਾਣਾ ਬੁਲਾਇਆ ਗਿਆ ਤਾਂ ਉਨ੍ਹਾਂ ਨੂੰ ਸਵਾਲ ਕਰਨ ਦੀ ਬਜਾਏ ਡੀਐੱਸਪੀ ਨੇ ਸਾਡੇ ਪੱਤਰਕਾਰ ਨੂੰ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਮਜਬੂਰਨ ਪੱਤਰਕਾਰ ਨੂੰ ਥਾਣੇ ਵਿਚੋਂ ਬਾਹਰ ਆਉਣਾ ਪਿਆ। ਹੁਣ ਜੇਕਰ ਪ੍ਰ•ਸ਼ਾਸਨ ਹੀ ਪੱਤਰਕਾਰਾਂ ਦੀ ਰੱਖਿਆ ਕਰਨ ਦੀ ਬਜਾਏ ਉਨ੍ਹਾਂ ਨੂੰ ਧਮਕਾਉਣ ਲੱਗ ਪਵੇ ਤਾਂ ਆਮ ਲੋਕਾਂ ਦਾ ਕੀ ਬਣੇਗਾ। ਸੁਲਤਾਨਪੁਰ ਲੋਧੀ ਦੇ ਸੀਨੀਅਰ ਪੱਤਰਕਾਰ ’ਤੇ ਹੋਇਆ ਹਮਲਾ ਅਤਿ ਨਿੰਦਣਯੋਗ ਹੈ ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ (ਰਜਿ.) ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ ਕਨੂੰਨੀ ਸਲਾਹਕਾਰ, ਬਰਿੰਦਰ ਚਾਨਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਅਵਿਨਾਸ਼ ਸ਼ਰਮਾ ਸਰਪ੍ਰਸਤ, ਸੁਖਵਿੰਦਰ ਸੋਹੀ ਉਪ ਪ੍ਰਧਾਨ, ਡਾ. ਅਰੁਣ ਕੁਮਾਰ ਸ਼ਰਮਾ, ਐਡਵੋਕੇਟ ਪਵਨ ਕਾਲੀਆ ਕਾਨੂੰਨੀ ਸਲਾਹਕਾਰ, ਬਲਜੀਤ ਸਿੰਘ ਉਪ ਚੇਅਰਮੈਨ, ਅਸ਼ੋਕ ਗੋਗਨਾ, ਹਰਪ੍ਰੀਤ ਮੱਟੂ, ਅਮਨ ਕੁਮਾਰ ਹਮੀਰਾ, ਬਾਬਾ ਵਿਜੇ ਕੁਮਾਰ ਹਮੀਰਾ, ਜਤਿੰਦਰ ਫ਼ੌਜੀ, ਹਰਸ਼ ਟਾਂਡੀ, ਕਮਲ ਉੱਚਾ, ਪ੍ਰਮਜੀਤ ਸਨੀ, ਤਰਲੋਚਨ ਸਿੰਘ ਚਾਹਲ ਨੇ ਸਮੂਹ ਭਾਈਚਾਰੇ ਨੇ ਪੱਤਰਕਾਰ ਦਾ ਹਾਲਚਾਲ ਉਨ੍ਹਾਂ ਦੇ ਗ੍ਰਹਿ ਪਿੰਡ ਤਲਵੰਡੀ ਚੌਧਰੀਆਂ ਪੁੱਛਣ ਮੌਕੇ ਕੀਤਾ। ਇਸ ਮੌਕੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ ਕਾਨੂੰਨੀ ਸਲਾਹਕਾਰ ਨੇ ਕਿਹਾ ਕਿ ਪੱਤਰਕਾਰਾਂ ’ਤੇ ਰੋਜ਼ਾਨਾ ਹੋ ਰਹੇ ਹਮਲੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤਲਵੰਡੀ ਚੌਧਰੀਆਂ ਕਪੂਰਥਲਾ ਪੁਲਿਸ ਵੱਲੋਂ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਤੇ ਬਹੁਤ ਜਲਦ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਬੁਲਾਈ ਜਾਵੇਗੀ।