ਨਸ਼ਾ ਕਰਦਾ ਇਕ ਕਾਬੂ
ਨਸ਼ਾ ਕਰਦਾ ਇੱਕ ਆਰੋਪੀ ਪੁਲਿਸ ਅੜਿੱਕੇ
Publish Date: Tue, 24 Mar 2026 08:14 PM (IST)
Updated Date: Tue, 24 Mar 2026 08:16 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਚੰਡੀਗੜ੍ਹ-ਖਲਵਾੜਾ ਕੱਟ ਤੋਂ ਬੀੜ ਪੁਆਦ ਵੱਲ ਨੂੰ ਜਾ ਰਹੇ ਸੀ ਤਾਂ ਰੁੱਖਾਂ-ਝਾੜੀਆਂ ਵਿਚ ਕੁਝ ਹਲਚਲ ਮਹਿਸੂਸ ਹੋਈ। ਉਨ੍ਹਾਂ ਨੇ ਗੱਡੀ ਰੁਕਵਾ ਕੇ ਚੈੱਕ ਕੀਤਾ ਤਾਂ ਸੜਕ ਕਿਨਾਰੇ ਝਾੜੀਆਂ ਵਿਚ ਇਕ ਮੋਨਾ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਪਾਇਆ ਗਿਆ। ਮੁਲਜ਼ਮ ਨੂੰ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਸ ਕੋਲੋਂ ਸਿਲਵਰ ਪੇਪਰ,10 ਰੁ ਦਾ ਨੋਟ ਰੋਲ ਕੀਤਾ ਹੋਇਆ ਤੇ ਇਕ ਲਾਈਟਰ ਬਰਾਮਦ ਹੋਇਆ। ਉਕਤ ਮੁਲਜ਼ਮ ਅਸ਼ੋਕ ਕੁਮਾਰ ਪੁੱਤਰ ਸੋਢੀ ਰਾਮ ਵਾਸੀ ਪਿੰਡ ਨਵੀਂ ਆਬਾਦੀ ਨਾਰੰਗ ਸ਼ਾਹਪੁਰ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।